You are currently viewing ਬਠਿੰਡਾ ਦੇ ਇਕ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ
2 beat corona and also 3 new postive cases in bathinda

ਬਠਿੰਡਾ ਦੇ ਇਕ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ

ਬਠਿੰਡਾ, 27 ਜੂਨ-
ਬਠਿੰਡਾ ਜ਼ਿਲੇ ਦੇ ਇਕ ਵਿਅਕਤੀ ਦੀ ਅੱਜ ਲੁਧਿਆਣਾ ਦੇ ਇਕ ਹਸਪਤਾਲ ਵਿਚ ਮੌਤ ਹੋਣ ਦੀ ਦੁੱਖਦ ਖ਼ਬਰ ਹੈ। ਉਹ ਕਰੋਨਾ ਪਾਜਿਟਿਵ ਸੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਅੱਜ 3 ਨਵੇਂ ਕਰੋਨਾ ਪਾਜਿਟਿਵ ਕੇਸ ਸਾਹਮਣੇ ਆਏ ਹਨ। ਇੰਨਾਂ ਵਿਚੋਂ ਇਕ ਪੁਲਿਸ ਜਵਾਨ ਹੈ। ਤਿੰਨੋਂ ਹੀ ਬਾਲਗ ਹਨ ਅਤੇ ਪੁਰਸ਼ ਹਨ।
ਇਸ ਤਰਾਂ ਹੁਣ ਜ਼ਿਲੇ ਵਿਚ ਐਕਟਿਵ ਕੇਸ 34 ਹੋ ਗਏ ਹਨ। ਜਦ ਕਿ 75 ਜਣੇ ਠੀਕ ਹੋ ਚੁੱਕੇ ਹਨ।
ਦੂਜੇ ਪਾਸੇ ਜ਼ਿਲੇ ਨਾਲ ਸਬੰਧਤ ਇਕ 55 ਸਾਲਾ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਦਾ ਸਮਾਚਾਰ ਹੈ। ਮਿ੍ਰਤਕ ਹਾਇਪਰਟੈਸਿਵ, ਦਿਲ ਦੇ ਰੋਗ, ਡਾਇਬੀਟਿਜ ਤੋਂ ਪੀੜਤ ਸੀ ਅਤੇ ਇਸ ਦੌਰਾਨ ਉਹ ਕਰੋਨਾ ਪਾਜਿਟਿਵ ਆ ਗਿਆ ਸੀ। ਉਸਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਪੁਰਸ਼ ਸੀ। ਹੁਣ ਤੱਕ ਬਠਿੰਡੇ ਜ਼ਿਲੇ ਦੇ ਦੋ ਲੋਕਾਂ ਦੀ ਕੋਵਿਡ 19 ਬਿਮਾਰੀ ਕਾਰਨ ਮੌਤ ਹੋਈ ਹੈ।

ਬਠਿੰਡਾ ਦੇ ਇਕ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ