ਲੋਕ ਭਲਾਈ ਸੇਵਾ ਕਲੱਬ ਵੱਲੋਂ ਨੁੱਕੜ ਮੀਟਿੰਗ ਕੀਤੀ ਗਈ
ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ ( ਪੈਰੀ ਪਰਗਟ )
ਲੋਕ ਭਲਾਈ ਸੇਵਾ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜੱਸਲ ਸਿੰਘ ਰਹੂੜਿਆਂ ਵਾਲੀ ਦੇ ਦਫ਼ਤਰ ਵਿਖੇ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ( ਆਰਡੀਸੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਰਾਜੇਸ਼ ਕੁਮਾਰ ਗਰਗ ਨੇ ਕਲੱਬ ਦੁਆਰਾ ਕੀਤੇ ਜਾ ਰਹੇ ਭਲਾਈ ਦੇ ਸਾਰੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਉਹਨਾਂ ਦੇ ਗਲਾਂ ‘ਚ ਹਾਰ ਪਾ ਕੇ ਵਧਾਈ ਦਿੱਤੀ।
ਜਾਣਕਾਰੀ ਦਿੰਦਿਆਂ ਜੱਸਲ ਸਿੰਘ ਰਹੂੜਿਆਂ ਵਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਖਤਿਆਰ ਸਿੰਘ ਰੁਪਾਣਾ ਅਤੇ ਬਲਵਿੰਦਰ ਸਿੰਘ ਭਾਗਸਰ ਨੂੰ ਮੀਤ ਪ੍ਰਧਾਨ, ਮੰਗਲ ਸਿੰਘ ਬਲਮਗੜ੍ਹ ਨੂੰ ਬਲਾਕ ਮਲੋਟ ਪ੍ਰਧਾਨ ਅਤੇ ਬੂਟਾ ਸਿੰਘ ਭਾਗਸਰ ਨੂੰ ਮਲੋਟ ਬਲਾਕ ਤੋਂ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਨਵੇਂ ਅਹੁਦੇਦਾਰਾਂ ਵੱਲੋਂ ਪ੍ਰਧਾਨ ਜੱਸਲ ਸਿੰਘ ਅਤੇ ਮੁੱਖ ਮਹਿਮਾਨ ਰਾਜੇਸ਼ ਕੁਮਾਰ ਗਰਗ ਦਾ ਧੰਨਵਾਦ ਕੀਤਾ ਗਿਆ।
ਇਸ ਦੇ ਨਾਲ ਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਸਲ ਨੇ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਗਰੀਬ ਵਰਗ ਦਾ ਜੀਣਾ ਦੁੱਬਰ ਕਰ ਰੱਖਿਆ ਹੈ । ਕਦੇ ਗਰੀਬ ਨੂੰ ਮਹਿੰਗਾਈ ਮਰ ਜਾਂਦੀ ਹੈ ਅਤੇ ਕਦੇ ਬਿਜਲੀ ਦਾ ਬਿੱਲ ਨਾ ਭਰਿਆ ਜਾਣ ਕਰਕੇ ਮੀਟਰ ਪੁੱਟ ਦਿੱਤੇ ਜਾਂਦੇ ਹਨ। ਦੂਸਰੇ ਪਾਸੇ ਦੇਖੀਏ ਤਾਂ ਲੰਬੇ ਸਮੇਂ ਤੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਕਰ ਰਹੇ ਹਨ ਪ੍ਰੰਤੂ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਨ ਆਮ ਵਰਗ ਦੇ ਲੋਕਾਂ ਦੇ ਜੀਵਨ ਤੇ ਕਾਫ਼ੀ ਮੰਦਭਾਗਾ ਅਸਰ ਪੈ ਰਿਹਾ ਹੈ। ਸਾਡੇ ਕਲੱਬ ਦਾ ਮੁੱਖ ਮੰਤਵ ਹਰ ਵਰਗ ਦੇ ਲੋਕਾਂ ਦਾ ਸਾਥ ਦੇਣਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ‘ਚ ਵਾਪਸ ਖੁਸ਼ੀਆਂ ਲਿਆਉਣ ਲਈ ਸੰਘਰਸ਼ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਹਰਪਾਲ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਬਲਰਾਜ ਸਿੰਘ ਲੋਹੀਆਂ, ਧੱਤਾ ਸਿੰਘ, ਨਿਰਮਲ ਸਿੰਘ ਬਰਾੜ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।