ਲਫ਼ਜ਼ਾਂ ਚ ਥੋੜ੍ਹਾ ਫਰਕ ਹੈ,

ਪਰ ਗੱਲ ਤਾਂ ਓਹੀ ਹੈ।

ਵਕਤ ਹੈ ਕੁਝ ਬਦਲਿਆ,

ਪਰ ਪਲ ਤਾਂ ਓਹੀ ਹੈ।

ਆਪਣੇ ਦੇਸ਼ ਚ ਪੈਸੇ ਸੀ,

ਵਿੱਚ ਵਿਦੇਸ਼ਾਂ ਡਾਲਰ ਨੇ,

ਦੋਹਾਂ ਵਿੱਚ ਹੀ ਭਟਕਣ ਹੈ,

ਦਲ ਦਲ ਤਾਂ ਓਹੀ ਹੈ।

ਸੀ ਕਮਲ਼ ਮਾਰਦਾ ਗਲ਼ੀਆਂ ਵਿਚ,

ਹੁਣ ਭਾਸ਼ਨ ਕਰੇ ਸਟੇਜਾਂ ਤੇ,

ਚਿੱਟੇ ਕੱਪੜਿਆਂ ਦੇ ਵਿੱਚ,

ਪਾਗ਼ਲ ਤਾਂ ਓਹੀ ਹੈ।

ਖ਼ਾਸ ਅਸੀਂ ਕਦੇ ਹੁੰਦੇ ਸੀ,

ਹੁਣ ਸਾਡੇ ਬਿਨ ਸਰਦਾ ਹੈ,

ਸੱਜਣਾਂ ਦੇ ਵਿਹੜੇ ਲੱਗੀ,

ਮਹਿਫ਼ਿਲ ਤਾਂ ਓਹੀ ਹੈ।

ਹੁਣ ਗੈਰਾਂ ਦਾ ਫ਼ਿਕਰ ਕਰੇ,

ਹੁਣ ਗੈਰਾਂ ਦਾ ਜ਼ਿਕਰ ਕਰੇ,

ਮੁੱਖ ਮੋੜ ਗਏ ਸੱਜਣਾਂ ਦਾ,

ਦਿਲ ਤਾਂ ਓਹੀ ਹੈ।

ਚੜ੍ਹਦਾ ਸੀ ਓਦੋਂ ਨਸ਼ਾ ਬੜਾ,

ਜਦ ਸੱਜਣਾਂ ਹੱਥੋਂ ਪੀਂਦੇ ਸੀ,

ਹੁਣ ਆਪੇ ਚੁੱਕ ਕੇ ਪੀਨੇ ਆਂ,

ਬੋਤਲ ਤਾਂ ਓਹੀ ਹੈ।

‘ਨਿਰਮਲ’ ਨੂੰ ਮੌਤ ਮੁਹੱਬਤ ਦੀ,

ਮਾਰਿਆ ਸੀ ਉਸ ਨੇ ਫੁੱਲ ਦੇ ਕੇ,

ਹੁਣ ਫੁੱਲ ਦੀ ਥਾਂ ਤੇ ਖ਼ੰਜਰ ਹੈ,

ਕਾਤਲ ਤਾਂ ਓਹੀ ਹੈ।

ਲਫ਼ਜ਼ਾਂ ਚ ਥੋੜ੍ਹਾ ਫਰਕ ਹੈ,

ਪਰ ਗੱਲ ਤਾਂ ਓਹੀ ਹੈ।

ਵਕਤ ਹੈ ਕੁਝ ਬਦਲਿਆ,

ਪਰ ਪਲ ਤਾਂ ਓਹੀ ਹੈ।

ਆਪਣੇ ਦੇਸ਼ ਚ ਪੈਸੇ ਸੀ,

ਵਿੱਚ ਵਿਦੇਸ਼ਾਂ ਡਾਲਰ ਨੇ,

ਦੋਹਾਂ ਵਿੱਚ ਹੀ ਭਟਕਣ ਹੈ,

ਦਲ ਦਲ ਤਾਂ ਓਹੀ ਹੈ।

ਸੀ ਕਮਲ਼ ਮਾਰਦਾ ਗਲ਼ੀਆਂ ਵਿਚ,

ਹੁਣ ਭਾਸ਼ਨ ਕਰੇ ਸਟੇਜਾਂ ਤੇ,

ਚਿੱਟੇ ਕੱਪੜਿਆਂ ਦੇ ਵਿੱਚ,

ਪਾਗ਼ਲ ਤਾਂ ਓਹੀ ਹੈ।

ਖ਼ਾਸ ਅਸੀਂ ਕਦੇ ਹੁੰਦੇ ਸੀ,

ਹੁਣ ਸਾਡੇ ਬਿਨ ਸਰਦਾ ਹੈ,

ਸੱਜਣਾਂ ਦੇ ਵਿਹੜੇ ਲੱਗੀ,

ਮਹਿਫ਼ਿਲ ਤਾਂ ਓਹੀ ਹੈ।

ਹੁਣ ਗੈਰਾਂ ਦਾ ਫ਼ਿਕਰ ਕਰੇ,

ਹੁਣ ਗੈਰਾਂ ਦਾ ਜ਼ਿਕਰ ਕਰੇ,

ਮੁੱਖ ਮੋੜ ਗਏ ਸੱਜਣਾਂ ਦਾ,

ਦਿਲ ਤਾਂ ਓਹੀ ਹੈ।

ਚੜ੍ਹਦਾ ਸੀ ਓਦੋਂ ਨਸ਼ਾ ਬੜਾ,

ਜਦ ਸੱਜਣਾਂ ਹੱਥੋਂ ਪੀਂਦੇ ਸੀ,

ਹੁਣ ਆਪੇ ਚੁੱਕ ਕੇ ਪੀਨੇ ਆਂ,

ਬੋਤਲ ਤਾਂ ਓਹੀ ਹੈ।

‘ਨਿਰਮਲ’ ਨੂੰ ਮੌਤ ਮੁਹੱਬਤ ਦੀ,

ਮਾਰਿਆ ਸੀ ਉਸ ਨੇ ਫੁੱਲ ਦੇ ਕੇ,

ਹੁਣ ਫੁੱਲ ਦੀ ਥਾਂ ਤੇ ਖ਼ੰਜਰ ਹੈ,

ਕਾਤਲ ਤਾਂ ਓਹੀ ਹੈ।

ਨਿਰਮਲ ਸਿੰਘ