ਸਿੱਖਿਆ ਦੇ ਖੇਤਰ ਵਿੱਚ ਵੱਡਾ ਬਦਲਾਵ ਆਇਆ ਸਮੇ ਤੋਂ ਪਹਿਲਾਂ
ਕਰੋਨਾ ਕਾਲ ਜਦੋ ਦਾ ਆਇਆ ਹੈ ਪਤਾ ਨਹੀਂ ਕਿ ਕੁਝ ਵੇਖਾ ਰਿਹਾ ਹੈ , ਹੋਰ ਆਉਣ ਵਾਲੇ ਸਮੇ ਵਿੱਚ ਪਤਾ ਨਹੀਂ ਕਿ ਕੁਝ ਵੇਖਾਏ ਗਾ ਪਰ ਜੋ ਕੁਝ ਵੀ ਹੋ ਰਿਹਾ ਹੈ ਕਿਸੇ ਨੇ ਸਪਨੇ ਵਿੱਚ ਵੀ ਨਹੀਂ ਸੋਚਿਆਂ ਹੋਵੇਗਾ। ਆਧੁਨਿਕ ਯੁੱਗ ਵਿੱਚ ਜਿੱਥੇ ਅਸੀਂ ਮੰਗਲ ਗ੍ਰਹਿ ਤੱਕ ਪੁੱਜ ਗਏ ਹਾਂ,ਉੱਥੇ ਹੀ ਸਾਨੂੰ ਕਰੋਨਾ ਵਰਗੀ ਬਿਮਾਰੀ ਨੇ ਕੈਦ ਕਰ ਕੇ ਰੱਖ ਦਿੱਤਾ ਹੈ , ਸਿੱਖਿਆ ਹਰ ਬੱਚੇ ਦਾ ਮੁੱਢਲਾ ਹੱਕ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਵੱਡੇ ਬਦਲਾ ਦੇਖਣੇ ਨੂੰ ਮਿਲੇ ਨੇ , ਪਹਿਲਾਂ ਬੱਚੇ ਸਵਰੇ- ਸਵਰੇ ਸਮੇ ਅਨੁਸਾਰ ਉੱਠ ਦੇ , ਸਮੇ ਅਨੁਸਾਰ ਸਕੂਲ – ਕਾਲਜ ਜਾਂਦੇ ਇਕੱਠੇ ਬੈਠ ਕੇ ਪੜ੍ਹਦੇ , ਕਰੋਨਾ ਕਾਲ ਦੇ ਚੱਲਦਿਆਂ ਹੁਣ ਸਾਰਿਆਂ ਕਲਾਸਾਂ ਮੋਬਾਇਲ ਫੋਨ ਉੱਤੇ ਹੀ ਲੱਗ ਰਹਿਆ ਹਨ। ਜਿਸ ਕਾਰਨ ਬੱਚਿਆਂ ਵਿੱਚ ਸਿੱਖਿਆ ਦੇ ਪ੍ਰਤੀ ਲਗਾਵ ਘਟਿਆ ਹੈ। ਜਿਸ ਦੇ ਚਲਦਿਆਂ ਬੱਚਿਆਂ ਦੀ ਸਿੱਖਿਆ ਵਿੱਚ ਬਹੁਤ ਬਦਲਾਵ ਆਇਆ , ਬਹੁਤ ਸਾਰੇ ਬੱਚੇ ਅੱਖਾਂ ਦੀਆਂ ਬੀਮਾਰਿਆਂ ਦੀ ਸਿਕਾਇਤ ਕਰਦੇ ਹਨ , ਬੱਚਿਆਂ ਵਿੱਚ ਚਿੜਚਨਾਪਣ ਵੀ ਦੇਖਣੇ ਨੂੰ ਮਿਲਿਆ ਹੈ, ਬੱਚੇ ਹੁਣ ਬਹੁਤ ਜਾਂਦਾ ਸਮਾਂ ਮੋਬਾਇਲ ਫੋਨ ਉੱਤੇ ਹੀ ਬਤੀਤ ਕਰ ਰਹੇ ਨੇ , ਜਿਸ ਦੇ ਚੱਲਦਿਆਂ ਬੱਚੇ ਮਾਪਿਆਂ ਦੇ ਕੋਲ ਹੁੰਦੇ ਵੀ ਦੂਰ ਹੁੰਦੇ ਜਾ ਰਹੇ ਹਨ
ਵਿਨੋਦ ਕੁਮਾਰ
9041438464