ਭਾਰਤੀ ਸਿੱਖਿਆ ਪ੍ਰਣਾਲੀ
ਭਾਰਤ ਵਿੱਚ ਅੱਜ ਦੇ ਦੌਰ ਵਿੱਚ ਮੁੱਢਲੀ ਸਿੱਖਿਆ ਜਾਂ ਸਕੂਲੀ ਸਿੱਖਿਆ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੁਆਰਾ ਕਰਵਾਈ ਜਾਂਦੀ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ 6 ਤੋਂ 14 ਸਾਲ ਦੇ ਬੱਚੇ ਨੂੰ ਮੁਫਤ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਹੈ।ਭਾਰਤ ਵਿੱਚ ਅਨਪੜ੍ਹਤਾ ਦੀ ਦਰ ਘਟਾਉਣ ਲਈ ਸਮੇਂ ਸਮੇਂ ਤੇ “ਸਕੂਲ ਚਲੇ ਅਸੀਂ” ਯੋਜਨਾਵਾਂ ਲਿਆ ਕੇ ਬੱਚਿਆਂ ਨੂੰ ਸਕੂਲ ਜਾਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਨਾਲ ਬੱਚਿਆਂ ਵਿੱਚ ਪੜਾਈ ਕਰਨ ਲਈ ਇਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ।
ਭਾਰਤ ਦਾ ਸਿੱਖਿਅਕ ਢਾਂਚਾ :- ਭਾਰਤ ਵਿੱਚ ਸਕੂਲੀ ਸਿੱਖਿਆ ਨੂੰ ਤਿੰਨ ਕ੍ਰਮ ਵਿਚ ਵੰਡਿਆ ਹੈ। ਜੋ ਇਸ ਪ੍ਰਕਾਰ
* ਪ੍ਰਾਇਮਰੀ ਸਿੱਖਿਆ
* ਮਿਡਲ ਸਿੱਖਿਆ
* ਹਾਈ ਸੈਕੰਡਰੀ ਸਕੂਲ ਸਿੱਖਿਆ
ਇਸ ਪ੍ਰਕਾਰ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਦਾ ਗਿਆਨ ਕਰਵਾਇਆ ਜਾਂਦਾ ਹੈ ਜੋ ਸ਼੍ਰੇਣੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੈ। ਪ੍ਰਾਇਮਰੀ ਸਿੱਖਿਆ ਬੱਚੇ ਦੇ ਵਿਕਾਸ ਦੀ ਨੀਂਹ ਖੜੀ ਕਰਦਾ ਹੈ ਜਿਸ ਤੇ ਪੂਰੀ ਭਵਿੱਖ ਦੀ ਇਮਾਰਤ ਖੜੀ ਹੋਣੀ ਹੈ। ਪ੍ਰਾਇਮਰੀ ਤੋਂ ਬਾਅਦ ਮਿਡਲ ਅਤੇ ਹਾਈ ਸੈਕੰਡਰੀ ਚ ਪੜਾਈ ਪੂਰੀ ਕਰਦਾ ਹੈ।
ਭਾਰਤੀ ਸਿੱਖਿਅਕ ਢਾਂਚੇ ਚ ਕਮੀਆਂ:-
ਭਾਰਤ ਦੀ ਅੱਜ ਦੀ ਸਿੱਖਿਆ ਪ੍ਰਣਾਲੀ ਨੂੰ “Education commission” ਦੁਆਰਾ 1964-66 ਵਿੱਚ ਲਾਗੂ ਕੀਤਾ ਗਿਆ। ਜੋ ਉਸ ਸਮੇਂ ਦੌਰਾਨ ਬਿਲਕੁਲ ਸਹੀ ਸੀ। ਪਰ ਅੱਜ ਭਾਰਤ ਵੀ ਵਿਕਾਸਸ਼ੀਲ ਦੇਸ਼ ਹੈ। ਜੋ ਲਗਾਤਾਰ ਵਿਕਾਸ ਦੀ ਗਤੀ ਵੱਲ ਵੱਧ ਰਿਹਾ ਹੈ। ਪਰ ਫਿਰ ਵੀ ਭਾਰਤ ਕੋਲ ਉਹ ਸੰਪੂਰਨ ਸਰੋਤ ਮੌਜੂਦ ਨਹੀਂ ਹਨ। ਜੋ ਹਰ ਇੱਕ ਦੀਆਂ ਮੁੱਢਲੀਆਂ ਜਰੂਰਤਾ ਨੂੰ ਪੂਰਾ ਕਰ ਸਕੇ । ਇਸ ਦਾ ਇੱਕ ਦਾ ਢਾਂਚਾ ਵੀ ਜਿੰਮੇਵਾਰ ਹੈ। ਕਿਉਂਕਿ ਭਾਰਤ ਦਾ ਸਿੱਖਿਅਕ ਢਾਂਚਾ ਇਸ ਤਰੀਕੇ ਦਾ ਕਲਰਕ , ਡਾਕਟਰ, ਇੰਜੀਨੀਅਰ, ਵਕੀਲ, ਜੱਜ ਬਣਨਾ ਚਾਹੁੰਦਾਹੈ। ਇਸ ਸਿੱਖਿਆ ਦੁਆਰਾ ਹਰੇਕ ਵਿਦਿਆਰਥੀ ਦੇ ਮਨ ਵਿਚ ਇਹ ਭਰ ਦਿੱਤਾ ਜਾਂਦਾ ਹੈ ਕਿ ਸਫਲਤਾ ਲਈ ਅਤੇ ਸਨਮਾਨ ਪਾਉਣ ਲਈ ਇਸ ਤਰੀਕੇ ਦੀ ਨੌਕਰੀ ਹੋਣਾ ਬਹੁਤ ਜ਼ਰੂਰੀ ਹੈ। ਦੂਸਰੇ ਕੰਮ ਕਰਨ ਵਾਲੇ ਬੱਸ ਕੰਡਕਟਰ , ਪਲੰਮਬਰ , ਮਾਲੀ ਜਾਂ ਮਜ਼ਦੂਰੀ ਕਰਨ ਵਾਲੇ ਦੀ ਸਮਾਜ ਵਿੱਚ ਨਾ ਇੱਜਤ ਹੁੰਦੀ ਹੈ ਨਾ ਹੀ ਆਰਥਿਕ ਹਾਲਤ ਸੁੱਧਰਦੀ ਹੈ। ਇਸ ਕਾਰਨ ਹਰੇਕ ਬੱਚਾ ਦਫਤਰ ਵਿਚ ਬਾਬੂ ਹੀ ਬਣਨਾ ਚਾਹੁੰਦਾ ਹੈ। ਭਾਰਤ ਕੋਲ ਅੱਜ ਦੇ ਦੌਰ ਵਿੱਚ ਇੰਨੇ ਸਾਧਨ ਨਹੀਂ ਹਨ ਕਿ ਹਰੇਕ ਨੂੰ ਇਸ ਤਰਾਂ ਦੀਆਂ ਨੌਕਰੀਆਂ ਹਾਸਲ ਹੋਣ।ਇਸ ਕਾਰਨ ਭਾਰਤ ਬੇਰੁਜ਼ਗਾਰੀ ਦੀ ਮਾਰ ਝੱਲਦਾ ਹੈ।
ਮੁੱਢਲੀ ਸਿੱਖਿਆ ਚ ਬਦਲਾਅ:- ਅੱਜ ਵਿਕਸਿਤ ਦੇਸ਼ਾਂ ਨੇ ਆਪਣੀ ਸਕੂਲੀ ਸਿੱਖਿਆ ਚ ਕਾਫੀ ਬਦਲਾਅ ਕੀਤਾ ਹੈ। ਇਸ ਕਾਰਨ ਹੀ ਵਿਕਸਿਤ ਦੇਸ਼ ਹੋਰ ਵਿਕਾਸ ਵੱਲ ਜਾ ਰਹੇ ਹਨ ਜੋ ਕਿ ਇਸ ਪ੍ਰਕਾਰ ਹੈ।
* ਪ੍ਰਾਇਮਰੀ ਸਿੱਖਿਆ ਤੋਂ ਬਾਅਦ ਅਲੱਗ ਤਰੀਕੇ ਦੇ ਸਕੂਲ ਸ਼ੁਰੂ ਕਰਨੇ ਚਾਹੀਦੇ ਹਨ ਜਿਸ ਵਿੱਚ ਉਹ ਆਪਣੀ ਦਿਲਚਸਪੀ, ਗਰੇਡ ਅਤੇ ਗੁਣਾਂ ਕਰਕੇ ਦਾਖਲ ਹੋ ਸਕੇ।
* ਇਸ ਤਰ੍ਹਾਂ ਦੇ ਸਕੂਲਾਂ ਨੂੰ ਤਿੰਨ ਦਰਜਿਆਂ ਚ ਵੰਡਣਾ ਚਾਹੀਦਾ ਹੈ।
1) ਵੋਕਲ ਸਿੱਖਿਆ ਲਈ
2) ਆਰਟਸ ਸਿੱਖਿਆ ਲਈ 3) ਸਾਇੰਸ ਅਤੇ ਇੰਜੀਨੀਅਰ
ਸਿੱਖਿਆ ਲਈ
* ਪੰਜਵੀਂ ਜਮਾਤ ਤੋਂ ਬਾਅਦ ਪ੍ਰੀਖਿਆ ਲੈ ਕਿ ਉਨਾਂ ਦੇ ਗਰੇਡ ਨਿਸ਼ਚਿਤ ਕਰਨੇ ਚਾਹੀਦੇ ਹਨ ਅਤੇ ਬੱਚੇ ਨੂੰ ਉਸ ਅਨੁਸਾਰ ਦਾਖਲ ਹੋਣ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਿਵੇਂ ਕਿ ਜੋ ਬੱਚੇ ਚ ਕੋਈ ਵੋਕਲ ਗੁਣ ਹੈ ਉਸਨੂੰ ਉਸ ਸਕੂਲ ਚ ਦਾਖਲ ਹੋਣਨੂੰ ਕਹਿਣਾ ਚਾਹੀਦਾ ਹੈ।
ਇਸ ਪ੍ਰਕਾਰ ਹਰੇਕ ਬੱਚਾ ਆਪਣੀ ਦਿਲਚਸਪੀ ਅਤੇ ਗੁਣਾਂ ਨੂੰ ਮੁੱਖ ਰੱਖ ਕੇ ਸਿੱਖਿਆ ਹਾਸਲ ਕਰ ਸਕਦਾ ਹੈ ਅਤੇ ਭਵਿੱਖ ਚ ਵਿਕਾਸ ਕਰ ਸਕਦਾ ਹੈ ਦੂਜਾ ਬੱਚੇ ਨੂੰ ਮੁੱਢ ਤੋਂ ਹੀ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਭ ਕਾਰਜਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਲਖਵੀਰ ਕੌਰ
9877552014