ਵਿਦੇਸ਼ ਵੱਲ ਦੌੜ
ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦੀ ਚਾਹਤ ਖੂਨ ਵਿੱਚ ਦੌੜਦੀ ਹੈ। ਹਰ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਵਿਚ ਜਾ ਕੇ ਵੱਸਣਾ ਚਾਹੁੰਦਾ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁਝ ਦਾਅ ਵਿਚ ਲਾ ਦੇਣ ਨੂੰ ਤਿਆਰ ਰਹਿੰਦੇ ਹਨ। ਕੲੀ ਵਾਰ ਵਿਦੇਸ਼ ਜਾਣ ਦੇ ਚੱਕਰ ਚ ਆਪਣਾ ਜੀਵਨ ਵੀ ਖ਼ਤਰੇ ਚ ਪਾ ਲੈਂਦੇ ਹਨ।
ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਇੱਛਾ ਇੰਨੀ ਪ੍ਰਬਲ ਹੋ ਚੁੱਕੀ ਹੈ ਕਿ ਅੱਜ ਇਸਦਾ ਵਪਾਰੀਕਰਨ ਦਾ ਰੂਪ ਲੈ ਲਿਆ ਹੈ। ਥਾਂ ਥਾਂ ਵਿਦੇਸ਼ਾਂ ਦੇ ਸੁਪਨੇ ਦਿਖਾ ਕੇ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹਨ । ਇੰਨ੍ਹਾਂ ਵਿਚ ਕੁਝ ਤਾਂ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਪਰ ਬਹੁਤੇ ਲੋਕਾਂ ਨੂੰ ਠੱਗਦੇ ਹਨ। ਕੲੀ ਵਾਰ ਲੋਕਾ ਕੋਲ ਸਹੀ ਦਸਤਾਵੇਜ਼ ਤਿਆਰ ਨਾ ਹੋਣ ਤੇ ਉਸਦੀ ਜਗ੍ਹਾ ਆਪ ਸਾਰੇ ਨਕਲੀ ਦਸਤਾਵੇਜ਼ ਬਣਾ ਕੇ ਫਾਈਲ ਤਿਆਰ ਕਰ ਦਿੰਦੇ ਹਨ। ਕੲੀ ਵਾਰ ਇਹ ਇਹ ਕਾਮਯਾਬ ਵੀ ਹੋ ਜਾਂਦੇ ਹਨ। ਪਰ ਜ਼ਿਆਦਾਤਰ ਨਕਲੀ ਦਸਤਾਵੇਜ਼ ਅੰਬੈਸੀ ਵੱਲੋਂ ਫੜੇ ਜਾਂਦੇ ਹਨ ਅਤੇ ਵਿਅਕਤੀ ਜੀਵਨ ਕਿਉਂਕਿ ਉਸਦੇ ਪਾਸਪੋਰਟ ਤੇ ਧੋਖਾਧੜੀ ਕਰਨ ਲਈ ਸਟੈਂਪ ਲੱਗ ਜਾਂਦੀ ਹੈ। ਕਦੇ ਇਹ ਲੋਕ ਗਾਇਕ ਤੇ ਭੰਗੜਾ ਮੰਡਲੀ ਵਿਚ ਵੀ ਸ਼ਾਮਲ ਕਰਕੇ ਵਿਦੇਸ਼ ਦਾ ਦੌਰਾ ਕਰਵਾਉਂਦੇ ਅਤੇ ਲੱਖਾਂ ਰੁਪਈਆ ਡੋਬਦੇ ਹਨ।
ਪਰ ਸਿਤਮ ਦੀ ਗੱਲ ਇਹ ਹੈ ਕਿ ਹਰ ਰੋਜ਼ ਅਖ਼ਬਾਰਾਂ ਵਿਚ ਅਜਿਹੇ ਨੌਜਵਾਨਾਂ ਦੀ ਖੱਜਲ ਖ਼ੁਆਰੀ ਦੁਰਦਸ਼ਾ ਦੇ ਹਸ਼ਰ ਨੂੰ ਦੇਖ ਵੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ ਮੱਠੀ ਨਹੀਂ ਹੁੰਦੀ ਹੈ ਸਗੋਂ ਪਹਿਲਾਂ ਵਾਂਗ ਹੀ ਪਾਸਪੋਰਟ ਦਫ਼ਤਰਾਂ ਅੱਗੇ ਭੀੜਾਂ ਜੁੜੀਆਂ ਰਹਿੰਦੀਆਂ ਹਨ।
ਇੱਥੇ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਆਖਰ ਉਹ ਕਿਹੜੇ ਕਾਰਨ ਹਨ ਕਿ ਪੰਜਾਬੀ ਆਪਣਾ ਪਿਆਰਾ ਘਰ ਛੱਡ ਕੇ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਪਹਿਲਾਂ ਕਾਰਨ ਹੈ ਭਵਿੱਖ ਸਾਫ ਦਿਖਾਈ ਨਹੀਂ ਦਿੰਦਾ। ਪੜ ਲਿਖ ਕੇ ਵੀ ਨੌਕਰੀ ਨਹੀਂ ਮਿਲਦੀ। ਜਿਨ੍ਹਾਂ ਨੂੰ ਰੁਜ਼ਗਾਰ ਮਿਲ ਵੀ ਜਾਂਦਾ ਹੈ ਉਨ੍ਹਾਂ ਨੂੰ ਤਨਖਾਹ ਘੱਟ ਮਿਲਦੀ ਹੈ।
ਇਸ ਚਰਚ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ ਰੋਕਣ ਲਈ ਸਾਡੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਵਧੇਰੇ ਹੈ। ਪੜਾਈ ਲਿਖਾਈ ਅਤੇ ਸਿਖਲਾਈ ਦੇ ਮੌਕੇ ਪੈਦਾ ਕਰਕੇ ਮਹਿੰਗਾਈ ਨੂੰ ਨੱਥ ਪਾਉਣਾ ਵੀ ਸਰਕਾਰ ਦਾ ਕੰਮ ਹੈ। ਸਰਕਾਰ ਨੂੰ ਨੋਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ ਤਾਂ ਕਿ ਉਹ ਆਪਣਾ ਭਵਿੱਖ ਆਪਣੇ ਦੇਸ਼ ਚ ਬਣਾ ਸਕਣ ਅਤੇ ਵਿਦੇਸ਼ਾਂ ਵੱਲ ਜਾਣ ਦਾ ਖਿਆਲ ਛੱਡ ਦੇਣ।
ਪਰਵਿੰਦਰ ਸਿੰਘ
9915306225