ਅਸੀ ਦੇਖਦੇ ਹਾ ਕਿ ਜਦੋਂ ਵੀ ਮੌਸਮ ਬਦਲਦਾ ਹੈਂ ਤਾਂ ਉਸ ਹਿਸਾਬ ਨਾਲ ਬਿਮਾਰੀਆਂ ਵੀ ਬਦਲ ਜਾਂਦੀਆਂ ।ਕਈ ਬਿਮਾਰੀਆਂ ਮੌਸਮ ਦੇ ਹਿਸਾਬ ਨਾਲ ਹੁੰਦੀਆ ਹਨ। ਸਾਡਾ ਫਰਜ ਬਣਦਾ ਹੈ ਜੇ ਅਸੀ ਤੰਦਰੁਸਤ ਜਿੰਦਗੀ ਜਿਉਣਾ ਚਹੁੰਦੇ ਹਾਂ ਤਾਂ ਸਾਨੂੰ ਮੌਸਮ ਦੇ ਬਦਲਾਅ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣਾ ਚਾਹੀਦਾ ਹੈ।ਗਰਮੀਆਂ ’ਚ ਮੱਛਰ ਤੋਂ ਹੋਣ ਵਾਲੀ ਬਿਮਾਰੀ ਜਿਵੇਂ ਡੇਂਗੂ ।ਅਸੀ ਡੇਂਗੂ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਦਿੱਤੇ ਦਿਸਾ ਨਿਰਦੇਸ਼ ਅਨੁਸਾਰ ਕਿਤੇ ਵੀ ਹਫ਼ਤੇ ਤੋਂ ਜਿਆਦਾ ਸਾਫ ਪਾਣੀ ਨਾ ਖੜ੍ਹਨ ਦਿੱਤਾ ਜਾਵੇ।

                    ਫਰਿਜ ਦੇ ਪਿੱਛੇ ਪਾਣੀ ਵਾਲੀ ਟਰੇਅ ਨੂੰ ਸਾਫ ਕਰਨਾ ਤੇ ਪੂਰੀ ਚੰਗੀ ਤਰ੍ਹਾਂ ਢੱਕ ਕੇ ਰੱਖਣਾ। ਪੁਰਾਣੇ ਟਾਇਰ, ਗਮਲੇ ਜਾਂ ਕੋਈ ਵੀ ਤਰ੍ਹਾਂ ਦਾ ਕਬਾੜ ਜਿਸ ਵਿਚ ਮੀਹ ਦਾ ਪਾਣੀ ਖੜ੍ਹਦਾ ਹੋਵੇ ਨੂੰ ਹਫ਼ਤੇ ਵਿੱਚ ਸਾਫ਼ ਕਰਨਾ ਜਾ ਢੱਕ ਕੇ ਰੱਖਣਾ। ਪੂਰੀ ਬਾਹ ਦੇ ਕਪੜੇ ਪਾਉਣੇ ਤੇ ਰਾਤ ਨੂੰ ਮੱਛਰ ਤੋਂ ਬਚਣ ਲਈ ਮੱਛਰਦਾਨੀ ਲਾਉਣੀ ਆਦਿ। ਜਦੋਂ ਸਾਨੂੰ ਬੁਖਾਰ ਹੋਵੇ ਤਾਂ ਸਾਨੂੰ ਸਰਕਾਰੀ ਹਸਪਤਾਲ ਵਿਚ ਇਸਦਾ ਟੈਸਟ ਕਰਾਉਣ ਲਈ ਜਾਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ। ਸਰਕਾਰੀ ਹਸਪਤਾਲ ਵਿੱਚ ਇਸਦੇ ਟੈਸਟ ਤੇ ਇਲਾਜ ਬਿਲਕੁਲ ਫਰੀ ਹੁੰਦਾ ਹੈ। ਡਾਕਟਰ ਦੇ ਅਨੁਸਾਰ ਸਾਨੂੰ ਜੋ ਵੀ ਦੱਸਿਆ ਜਾਂਦਾ ਹੈਂ ਉਸ ਅਨੁਸਾਰ ਅਸੀਂ ਸਹੀ ਤੇ ਜਲਦੀ ਠੀਕ ਹੋ ਸਕਦੇ ਹਾਂ। ਇਸ ਤਰ੍ਹਾਂ ਕੋਰੋਨਾ ਦੀ ਬਿਮਾਰੀ ਦੇ ਨਾਲ ਨਾਲ ਸਾਨੂੰ ਮੌਸਮੀ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਪਵੇਗਾ ਤਾਂ ਹੀ ਅਸੀਂ ਇੱਕ ਤੰਦਰੁਸਤ ਜਿੰਦਗੀ ਬਤੀਤ ਕਰ ਸਕਦੇ ਹਾਂ।

ਰਮਨਦੀਪ ਸਿੰਘ
9781046674