ਕਿਸਾਨ ਅੰਦੋਲਨ
ਭਾਰਤ ਦੇ ਕਿਸਾਨ ਭਾਰਤ ਦੀ ਮਜ਼ਬੂਤ ਨੀਂਹ ਹਨ। ਕਿਸਾਨਾਂ ਬਿਨਾਂ ਕੋਈ ਵੀ ਦੇਸ਼ ਵਿਕਸਿਤ ਰਾਹਵੇ ਨਹੀਂ ਪਹੁੰਚ ਸਕਦਾ। ਸਾਡੇ ਦੇਸ਼ ਵਿਚ ਅੱਜ ਤੋਂ ਨਹੀਂ ਬਲਕਿ ਆਜ਼ਾਦੀ ਤੋਂ ਪਹਿਲਾਂ ਹੀ ਕਿਸਾਨਾਂ ਦੇ ਮਹੱਤਵ ਨੂੰ ਸਮਝਾਇਆ ਗਿਆ । “ਪੱਗੜੀ ਸੰਭਾਲ ਜੱਟਾ” ਲਹਿਰ 1907 ਵਿਚ ਇਸ ਦੀ ਬਹੁਤ ਵੱਡੀ ਉਦਾਹਰਣ ਹੈ। ਭਾਰਤ ਦੇ ਹਰੇ ਝੰਡੇ ਦਾ ਪ੍ਰਤੀਕ ਵੀ ਕਿਸਾਨ ਅਤੇ ਖੇਤੀਬਾੜੀ ਤੋਂ ਹੀ ਹੈ। 1965 ਵਿਚ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਵੀ ਕਿਸਾਨਾਂ ਦੇ ਮਹੱਤਵ ਨੂੰ ਜਾਣੂ ਕਰਵਾਉਣ ਲਈ ”ਜੈ ਜਵਾਨ ਜੈ ਕਿਸਾਨ” ਦਾ ਨਾਅਰਾ ਲਾਇਆ। ਸਾਡੇ ਦੇਸ਼ ਦੇ ਕਿਸਾਨ ਭਾਰਤ ਦੀ GDP ਹਨ। ਕਿਸਾਨਾਂ ਨੇ ਹੀ ਲਾਕਡਾਊਨ ਵਿਚ ਭਾਰਤ ਦੀ ਅਰਥ-ਵਿਵਸਥਾ ਨੂੰ ਸੰਭਾਲੀ ਰੱਖਿਆ ਹੈ।
ਫਿਰ ਵੀ ਭਾਰਤ ਦੀ ਅਜੋਕੀ ਸਰਕਾਰ ਭਾਜਪਾ ਸਰਕਾਰ ਕਿਸਾਨਾਂ ਨੂੰ ਉਹ ਮਹੱਤਵ ਨਹੀਂ ਦੇ ਰਹੀ । ਇਸ ਲਈ ਕਿਸਾਨ ਅੱਜ ਸੜਕਾਂ ਤੇ ਆਉਣ ਲਈ ਮਜਬੂਰ ਹਨ । ਇਸ ਵਾਰ ਕਿਸਾਨਾਂ ਦੀ ਸੜਕਾਂ ਤੇ ਆਉਣ ਦੀ ਬਹੁਤ ਵੱਡੀ ਵਜ੍ਹਾ ਹੈ ਸਰਕਾਰ ਵੱਲੋਂ ਤਿੰਨ ਕਿ੍ਸੀ ਕਾਨੂੰਨਾਂ ਦਾ ਪਾਸ ਕਰਨਾ ਹੈ ਜੋ ਕਿ ਬਿਲਕੁਲ ਕਿਸਾਨ ਵਿਰੋਧੀ ਕਾਨੂੰਨ ਹਨ ।
ਕਿਸਾਨਾਂ ਦੇ ਅੰਦੋਲਨ ਕਰਨ ਦੇ ਤਿੰਨ ਕਾਰਨ ਇਹ ਹਨ
1. ਨਵੇਂ ਕਾਨੂੰਨ ਆਉਣ ਨਾਲ ਮੰਡੀਆਂ ਦੀ ਵਿਵਸਥਾ ਖਤਮ ਹੋ ਜਾਵੇਗੀ।
2. MSP ਦੀ ਖਰੀਦਦਾਰੀ ਰੁਕ ਜਾਵੇਗੀ।
3. ਵਪਾਰੀਆਂ ਦੁਆਰਾ ਕਿਸਾਨਾਂ ਦਾ ਸ਼ੋਸਣ ਸ਼ੁਰੂ ਹੋਵੇਗਾ
ਲਖਵੀਰ ਕੌਰ
9877552014