ਬਹੁਤ ਸਾਰੇ ਵਿਦਵਾਨਾਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸਮਾਜ ਵਿਚ ਔਰਤਾਂ ਨੂੰ ਮਰਦਾ ਦੇ ਬਰਾਬਰ ਦਰਜਾ ਦਿਵਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ | ਭਾਰਤੀ ਸੰਵਿਧਾਨ ਵਿੱਚ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿਤੇ ਗਏ ਹਨ I ਵਿਸ਼ਵ ਭਰ ਵਿਚ ਬਹੁਤ ਸਾਰੇ NGO  ਔਰਤਾਂ ਦੇ ਸਸ਼ਕਤੀਕਰਨ ਲਈ ਜੁੱਟੇ ਹੋਏ ਹਨ I ਪਰ ਅੱਜ ਦੇ ਸਮਾਜ ਵਿੱਚ ਜਿੱਥੇ ਔਰਤਾਂ  ਲਈ ਵਿਸ਼ੇਸ਼ ਮੁਹਿੰਮਾ ਚਲਾਈਆ ਜਾ ਰਹੀਆਂ ਹਨ ਓਥੇ ਦੂਜੇ ਪਾਸੇ ਕਈ ਥਾਵਾਂ ਤੇ ਮਰਦਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ | ਸਾਰੇ ਅਦਾਰਿਆਂ ਵਿੱਚ ਔਰਤ ਨੂੰ ਹੀ ਪ੍ਰਧਾਨਤਾ ਦਿੱਤੀ ਜਾ ਰਹੀ ਹੈ ਜਿਸਦੀ ਅਸੀਂ ਪ੍ਰਸ਼ੰਸਾ ਵੀ ਕਰਦੇ ਹਾਂ ਪਰ ਕਈ ਵਾਰ ਔਰਤਾਂ ਆਪਣੇ ਹੱਕਾਂ ਦਾ ਨਾਜਾਇਜ਼ ਫਾਇਦਾ ਵੀ ਲੈ ਰਹੀਆਂ ਹਨ I ਕਾਨੂੰਨੀ ਮਾਮਲਿਆਂ ਵਿੱਚ ਕਈ ਵਾਰ ਮਰਦਾਂ ਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ ਜਿਹਨਾਂ ਕਰਕੇ ਬਹੁਤ ਸਾਰੇ ਮਰਦਾਂ ਦੀ ਪੂਰੀ ਜ਼ਿੰਦਗੀ ਤੱਕ ਬਰਬਾਦ ਹੋ ਜਾਂਦੀ ਹੈ ਅਤੇ ਸਮਾਜ ਵੀ ਉਹਨਾਂ ਨੂੰ  ਘ੍ਰਿਣਾ ਦੀ ਨਜ਼ਰ ਨਾਲ ਦੇਖਦਾ ਹੈ। ਪਿਛਲੇ ਦਿਨੀਂ ਬੰਗਲੌਰ ਵਿੱਚ zomoto ਵਿੱਚ ਕੰਮ ਕਰਦੇ ਕਾਮਰਾਜ ਨਾਮ ਦੇ ਵਿਅਕਤੀ ਤੇ ਇਕ ਔਰਤ ਨੇ ਬਹੁਤ ਸੰਗੀਨ ਇਲਜ਼ਾਮ ਲਗਾਏ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਿਨਾਂ ਮੁੰਡੇ ਦਾ ਪੱਖ ਸੁਣੇ ਉਸਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਪਰ ਹੁਣ ਜਦੋਂ ਸੱਚਾਈ ਸਾਹਮਣੇ ਆਈ ਹੈ ਤਾਂ ਲੋਕ ਆਪਣੇ ਕੀਤੇ ਤੇ ਬਹੁਤ ਅਫਸੋਸ ਕਰ ਰਹੇ ਹਨ ਅਤੇ ਕਾਮਰਾਜ ਦੀ ਹਿਮਾਇਤ ਕਰ ਰਹੇ ਹਨ I ਏਸੇ ਤਰ੍ਹਾਂ ਦੂਜੇ ਪਾਸੇ ਵਿਸ਼ਣੂ ਤਿਵਾੜੀ ਨਾਮ ਦਾ ਵਿਅਕਤੀ 20 ਸਾਲ ਦੀ ਸਜ਼ਾ ਪੂਰੀ ਕਰ ਕੇ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਅਦਾਲਤ ਉਸਨੂੰ ਬੇਗੁਨਾਹ ਦੱਸਦੀ ਹੈ ਪਰ 20 ਸਾਲ ਜੋ ਇਕ ਝੂਠੇ ਇਲਜ਼ਾਮ ਨੇ ਉਸਦੇ ਬਰਬਾਦ ਕਰ ਦਿਤੇ ਉਸਦਾ ਜਿੰਮੇਵਾਰ ਕੌਣ ਹੈ I ਸਵਾਲ ਉੱਠਦੇ ਹਨ ਦੇਸ਼ ਦੀ ਕਾਨੂੰਨ ਵਿਵਸਥਾ ਤੇ ਅਤੇ ਲੋਕਾਂ ਨੂੰ ਲੋੜ ਹੈ ਅਪਣੀ ਮਾਨਸਿਕਤਾ ਤੇ ਵਿਚਾਰ ਕਰਨ ਦੀ ਕਿ ਹਰ ਸਾਰੇ ਮਰਦ ਇੱਕੋ ਜਿਹੇ ਨਹੀਂ ਹੁੰਦੇ।

ਰਮਨਦੀਪ ਸਿੰਘ

(9878705808)