Latest news

ਨਵੀਂ ਪੀੜ੍ਹੀ ਦਾ ਦਿਨੋ – ਦਿਨ ਵਧ ਰਿਹਾ ਮੋਬਾਇਲ ਫੋਨ ਵੱਲ ਰੁਝਾਨ

ਵੈਸੇ ਤਾਂ ਜਿਉਂਦੇ ਰਹਿਣ ਲ਼ਈ ਭੋਜਨ, ਪਾਣੀ ਅਤੇ ਹਵਾ ਜਰੂਰੀ ਮੰਨੀਆਂ ਜਾਦੀਆਂ ਹਨ ਪ੍ਰੰਤੂ ਅਜੋਕੇ ਸਮੇਂ ਮੋਬਾਇਲ ਫੋਨ ਨੇ ਵੀ ਜਿੰਦਗੀ ਵਿੱਚ ਅਹਿਮ ਜਗ੍ਹਾ ਬਣਾ ਲਈ ਹੈ । ਇੱਕ ਸਮਾਂ ਸੀ ਜਦੋਂ ਲੋਂਕ ਇੱਕ ਥਾਂ ਤੋਂ ਦੂਸਰੀ ਜਗ੍ਹਾ ’ਤੇ ਸੁਨੇਹਾ ਪਹੁੰਚਾਉਣ ਲਈ ਚਿੱਠੀ-ਪੱਤਰਾਂ ਦੀ ਵਰਤੋਂ ਕਰਦੇ ਸਨ। ਲੋਕਾਂ ਵਿੱਚ ਹਮੇਸ਼ਾ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ ਤੋਂ ਸੁੱਖ ਸਾਂਦ ਪੁੱਛਣ ਦੀ ਤਾਂਘ ਹੁੰਦੀ ਸੀ । ਚਿੱਠੀਆਂ ਪਹੁੰਚਣ  ’ਤੇ  ਕਈ-ਕਈ ਦਿਨ ਅਤੇ ਮਹੀਨੇ ਬੀਤ ਜਾਂਦੇ ਸਨ । ਲੋਕਾ ਵਿੱਚ ਇੱਕ ਦੂਜੇ ਪ੍ਰਤੀ ਭਾਈਚਾਰਕ ਸਾਂਝ ਬਣੀ ਰਹਿੰਦੀ ਸੀ । ਫੋਜ ਦੇ ਜੁਆਨਾਂ ਵੱਲੋ ਆਪਣੇ ਪਰਿਵਾਰ ਦਾ ਹਾਲ ਚਾਲ ਪੁੱਛਣ ਅਤੇ ਦੱਸਣ ਲਈ ਚਿੱਠੀਆਂ ਹੀ ਇੱਕੋ – ਇੱਕ ਸੰਚਾਰ ਦਾ ਸਾਧਨ ਸਨ। ਸੈਨਿਕਾ ਦੁਆਰਾ ਆਪਣੇ ਪਰਿਵਾਰ ਨੂੰ ਲਿਖੇ ਪੱਤਰ ਪਰਿਵਾਰਕ ਮੈਂਬਰਾਂ ਦੁਆਰਾ ਕਈ ਕਈ ਵਾਰ ਪੜ੍ਹੇ ਜਾਂਦੇ ਸਨ। ਉਸ ਸਮੇਂ ਭਾਈਚਾਰਕ ਸਾਂਝ , ਆਪਸੀ ਪਿਆਰ ਅਤੇ ਕਦਰਾਂ ਕੀਮਤਾਂ ਵਧੇਰੇ ਹੁੰਦੀਆਂ ਸਨ। ਪਰਿਵਾਰਕ ਮੈਂਬਰ ਆਪਣਾ ਕੰਮ ਨਿਪਟਾ ਕੇ ਵਿਹੜੇ ’ਚ ਬੈਠ ਕੇ ਗੱਲਾਂ ਬਾਤਾਂ ਕਰਦੇ ’ਤੇ ਹਾਸਿਆ ਠੱਠਿਆਂ ਦੀਆਂ ਆਵਾਜਾਂ ਗੁਆਢੀਆਂ ਦੇ ਘਰਾਂ ਦੀਆਂ ਛੱਤਾ ਉਪਰੋਂ ਗੁਜਰਿਆ ਕਰਦੀਆਂ ਸਨ।

ਅਜੋਕੇ ਸਮੇਂ ਵਿੱਚ ਲੋਕਾਂ ਨੇ ਪੱਛਮੀ ਸੱਭਿਅਤਾ ਨੂੰ ਅਪਣਾ ਲਿਆ ਹੈ । ਲੋਕਾਂ ਦੇ ਖਾਣ-ਪੀਂਣ , ਰਹਿਣ ਸਹਿਣ , ਪਹਿਰਾਵੇ ’ਤੇ ਬੋਲ ਚਾਲ ’ਚ ਵਧੇਰੇ ਪਰਿਵਰਤਨ ਆ ਰਿਹਾ ਹੈ । ਅੱਜ ਦੇ ਸਮੇਂ ਵਿੱਚ ਭੋਜਨ, ਪਾਣੀ ਅਤੇ ਹਵਾ ਦੇ ਨਾਲ ਨਾਲ ਮੋਬਾਇਲ ਫੋਨ ਜਿੰਦਗੀ ਦਾ ਇੱਕ ਜਰੂਰੀ ਹਿੱਸਾ ਬਣ ਗਿਆ ਹੈ । ਮੋਬਾਇਲ ਫੋਨ ਦੇ ਆਉਣ ਨਾਲ ਜਿੱਥੇ ਲੋਕਾਂ ਦੀ ਜਿੰਦਗੀ ਸੁਖਾਲੀ ਹੋਈ ਹੈ ਉਥੇ ਹੀ ਇਸ ਨੇ ਨਿੱਜੀ ਜਿੰਦਗੀ ’ਤੇ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਵੀ ਪਏ ਹਨ । ਅੱਜ ਲੋਕ ਆਪਣਾ ਸੁਨੇਹਾ ਤੇਜੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਸਕਦੇ ਹਨ । ਦੂਰ-ਦੁਰੇਡੇ ਬੈਠੇ ਸਕੇ ਸੰਬੰਧੀ ਸਾਡੇ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ’ਤੇ ਹੁੰਦੇ ਹਨ । ਦੇਸ਼ਾਂ ਵਿਦੇਸ਼ਾ ’ਚ ਬੈਠੇ ਲੋਕਾਂ ਨੂੰ ਦੂਰੀ ਦਾ ਅਹਿਸਾਸ ਨਹੀ ਹੁੰਦਾ । ਮੋਬਾਇਲ ਫੋਨ ਨੇ ਜੀਵਨ ਵਿੱਚ ਇੱਕ ਵੱਖਰੀ ਥਾਂ ਬਣਾ ਲਈ ਹੈ । ਸੋਸ਼ਲ ਮੀਡੀਆ ਦੇ ਕਾਰਨ ਲੋਕ ਹਮੇਸ਼ਾ ਜਾਗਰੂਕ ਰਹਿੰਦੇ ਹਨ । ਆਸ ਪਾਸ ਹੋਣ ਵਾਲੀਆਂ ਘਟਨਾਵਾਂ ਜਾ ਅਹਿਮ ਜਾਣਕਾਰੀਆਂ ਲੋਕਾਂ ਨੂੰ ਘਰ ਬੈਠੇ ਸਮੇਂ ਸਿਰ ਮਿਲ ਜਾਂਦੀਆਂ ਹਨ । ਕੁਝ ਲੋਕ ਮੋਬਾਇਲ ਫੋਨ ਨੂੰ ਆਪਣੇ ਰੁਜ਼ਗਾਰ ਦੇ ਸਾਧਨ ਵਜੋਂ ਵਰਤ ਰਹੇ ਹਨ । ਇੰਟਰਨੈਟ ਨੇ ਸਾਡੀ ਨਿੱਜੀ ਜਿੰਦਗੀ ਨੂੰ ਵਧੇਰੇ ਸੁਖਾਲਾ ਕੀਤਾ ਹੈ ।

ਮੋਬਾਇਲ ਫੋਨ ਦੇ ਫਾਇਦੇ ਹੋਣ ਦੇ ਨਾਲ ਨਾਲ ਕੁਝ ਨੁਕਸਾਨ ਵੀ ਸਾਹਮਣੇ ਆ ਰਹੇ ਹਨ । ਨਵੀਂ ਪੀੜ੍ਹੀ   ਮੋਬਾਇਲ ਵੱਲ ਵਧੇਰੇ ਰੁਝਾਨ ਦਿਖਾ ਰਹੀ ਹੈ । ਇੱਕ ਸਮੇਂ ਛੋਟੇ ਬੱਚੇ ਖੇਡਣ ਲਈ ਖਿਡੌਣਿਆਂ ਦੀ ਮੰਗ ਕਰਿਆਂ ਕਰਦੇ ਸਨ ।  ਹੁਣ ਬਾਂਟੇ, ਗੁੱਲੀ –ਡੰਡਾ, ਖੋ-ਖੋ ਲੁਕਨ ਮੀਟੀ , ਪਿੱਠੂ ਵਰਗੀਆਂ ਆਮ ਖੇਡਾਂ ਜਾਣੋ ਅਲੋਪ ਹੋ ਗਈਆਂ ਹਨ। ਇਹਨਾਂ ਆਮ ਖੇਡਾਂ ਦੀ ਥਾਂ ਅੱਜ ਵੀਡੀਉ ਗੇਮਾਂ ਨੇ ਲੈ ਲਈ ਹੈ । ਲੋੜ ਤੋਂ ਵੱਧ ਫੋਨਾਂ ਦੀ ਵਰਤੋਂ ਕਰਨ ਨਾਲ ਸਰੀਰਕ ਅਤੇ ਮਾਨਸਿਕਤਾ ਦੀਆਂ ਕਈ ਬਿਮਾਰੀਆਂ ਹੋਣ ਦਾ ਖਤਰਾ ਬਣਿਆਂ ਰਹਿੰਦਾ ਹੈ । ਇੱਕ ਸਮਾਂ ਸੀ ਜਦੋਂ ਲੋਕਾ ਆਪਣੇ ਸਾਕ ਸੰਬੰਧੀਆਂ ਤੋਂ ਇਲਾਵਾ ਆਪਣੇ ਆਢੀਆਂ –ਗੁਆਢੀਆਂ ਦੇ ਰਿਸ਼ਤੇਦਾਰਾਂ ਦੀ ਵੀ ਕਦਰ ਕਰਦੇ ਸਨ । ਲੋਕ ਬੈਠ ਕੇ ਕਈ ਕਈ ਘੰਟੇ ਸੁੱਖ –ਦੁੱਖ ਵਿੱਚ ਸਹਾਈ ਹੁੰਦੇ ਸਨ। ਪ੍ਰੰਤੂ ਅੱਜ ਭੱਜ ਨੱਠ ਦੇ ਦੌਰ ਵਿੱਚ ਲੋਕਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠਣ ਦਾ ਟਾਈਮ ਵੀ ਮੋਬਾਇਲ ਫੋਨਾਂ ਨੇ ਲੈ ਰੱਖਿਆਂ ਹੈ। ਪਰਿਵਾਰ ਛੋਟੇ ਹੋ ਗਏ ਹਨ । ਘਰ ’ਚ ਕੁੱਲ ਚਾਰ-ਪੰਜ ਮੈਂਬਰ ਦੇਖਣ ਨੂੰ ਮਿਲਦੇ ਹਨ  ਹਰ ਮੈਂਬਰ ਕੋਲ ਆਪਣਾ ਫੋਨ ਹੁੰਦਾ ਹੈ । ਕਿਸੇ ਕੋਲ ਗੱਲਬਾਤ ਕਰਨ ਦਾ ਟਾਇਮ ਨਹੀ ਹੁੰਦਾ । ਬੁੱਚੇ ਗੇਮਾਂ ’ਚ ਰੁੱਝੇ ਹੁੰਦੇ ਹਨ ’ਤੇ ਮਾਪੇ ਚੈਟਿੰਗ ਜਾ ਸੋਸ਼ਲ ਮੀਡੀਆਂ ’ਤੇ ਟਾਇਮ ਪਾਸ ਕਰ ਰਹੇ ਹਨ ।

ਕਰੋਨਾਂ ਮਹਾਂਮਾਰੀ ਤੋਂ ਬਚਾਅ ਲਈ ਬੱਚਿਆਂ ਦੀ ਪੜ੍ਹਾਈ ਮੋਬਾਇਲ ਫੋਨ ਦੀ ਸਹਾਇਤਾ ਨਾਲ ਕਰਾਈ ਜਾ ਰਹੀ ਹੈ । ਇਹਨਾਂ ਆਨਲਾਈਨ ਕਲਾਸਾ ਦੇ ਲਾਭ ਹੋਣ ਦੇ ਨਾਲ-ਨਾਲ ਕੁਝ ਹਾਨੀਆਂ ਵੀ ਸਾਹਮਣੇ ਆ ਰਹੀਆਂ ਹਨ। ਵਿਦਿਆਰਥੀ ਪੜ੍ਹਾਈ ਵਿੱਚ ਰਤੀ ਭਰ ਵੀ ਰੁੱਚੀ ਨਹੀ ਦਿਖਾ ਰਹੇ । ਪੜ੍ਹੇ ਲਿਖੇ ਨੌਜਵਾਨ ਸੋਸਲ ਮੀਡੀਆਂ ਤੇ ਆਪਣਾ ਕੀਮਤੀ ਸਮਾਂ ਵਿਅਰਥ ਕਰ ਰਹੇ ਹਨ। ਅੱਜ ਦਾ ਇਨਸਾਨ  ਇੱਕ ਛੋਟੀ ਜਿਹੀ ਡਵਾਇਸ ਦਾ ਗੁਲਾਮ ਬਣ ਚੁੱਕਿਆ ਹੈ।

ਗੁਰਲਾਲ ਸਿੰਘ

9646892123

Leave a Reply

Your email address will not be published. Required fields are marked *