You are currently viewing

ਕੋਰਾਨਾ ਕਾਰਨ  ਬੱਚਿਆ ਦੀ ਪੜਾਈ ਉਪਰ ਹੋ ਰਿਹਾ ਬੁੱਰਾ ਅਸਰ 

ਚੀਨ ਵਿਚੋ ਸ਼ੁਰੂ ਹੋਈ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੇ ਜਿਵੇਂ ਕਿ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਸੇ ਤਰਾਂ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਉਪਰ ਬਹੁਤ ਪ੍ਰਭਾਵ ਪਾਇਆ ਹੈ ਜਿਸ ਕਾਰਨ ਬੱਚਿਆਂ ਦੇ ਸਕੂਲਾਂ ਕਾਲਜ ਸਰਕਾਰ ਦੁਬਾਰਾ ਬੰਦ ਕਰ ਦਿੱਤੇ ਗਈ ਸਨ । ਤਾਂ ਜੋ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਦੂਰ ਰੱਖਿਆ ਜਾ ਸਕੇ ਪਰ ਇਸ ਕਾਰਨ ਬੱਚਿਆਂ ਦੀ ਪੜ੍ਹਾਈ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਤੇ ਉਨ੍ਹਾਂ ਨੂੰ ਪੜ੍ਹਨ ਵਿੱਚ ਬਹੁਤ ਦਿੱਕਤਾ  ਦਾ ਸਾਹਮਣਾ ਕਰਨਾ ਪਿਆ । ਜਿਵੇਂ ਕਿ ਉਹ ਸਕੂਲਾਂ ਤੇ ਕਾਲਜ ਤਾਂ ਜਾ ਨਹੀਂ ਸਕਦੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਸਕੂਲ ਦੁਆਰਾ ਆਨਲਾਈਨ ਕਲਾਸਾਂ ਲਗਾ ਕੇ ਪੜਾਇਆ ਗਿਆ ਪਰ ਆਉਣ ਲਾਈਨ ਕਲਾਸਾਂ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਜ਼ਿਆਦਾ ਰੁਚੀ ਨਹੀਂ ਸੀ ਬੱਚੇ ਵੀ ਜ਼ਿਆਦਾ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦੇ ਸਨ ਜਿਸ ਕਾਰਨ ਬੱਚਿਆਂ ਦਾ ਪੜ੍ਹਾਈ ਵਿਚ ਰੁਝਾਨ ਘੱਟ ਗਿਆ ਹੈ । ਆਨਲਾਈਨ ਕਲਾਸਾਂ ਬਹੁਤ ਸਾਰੇ ਬੱਚਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਕਿ ਤਕਨੀਕੀ  ਮੁਸ਼ਕਲਾਂ ਆਉਣੀਆਂ ਸਨ ਜਿਵੇਂ ਕਿ ਮੋਬਾਇਲ ਫੋਨ ਤੇ ਨੈਟਵਰਕ ਘੱਟ ਹੋਣਾ ਤੇ ਜਿਸ ਕਾਰਨ ਬੱਚਿਆਂ ਦਾ ਸਿਲੇਬਸ ਅਧੂਰਾ ਰਹਿ ਜਾਂਦਾ ਸੀ  ਇਸ ਆਨਲਾਈਨ ਪੜ੍ਹਾਈ ਕਾਰਨ ਬੱਚੇ ਆਲਸੀ ਹੋ ਹੋ ਗਏ ਹਨ ਬੱਚਿਆਂ ਵਿੱਚ ਅਧਿਆਪਕ ਦਾ ਡਰ ਵੀ ਖਤਮ ਹੋ ਗਿਆ ਹੈ ਤੇ ਕਈ ਬੱਚੇ ਬਹੁਤ ਗਰੀਬ ਘਰ  ਤੋਂ ਹੁੰਦੇ ਹਨ ਤੇ  ਮੋਬਾਇਲ ਫੋਨ ਨਹੀਂ  ਖ਼ਰੀਦ ਸਕਦੇ   ਤੇ ਆਨ ਲਾਈਨ ਪੜ੍ਹਾਈ ਵਿਚ ਉਨ੍ਹਾਂ ਨੂੰ ਇਹ ਵੀ ਇੱਕ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ

ਲੇਖਕ -ਪਰਵਿੰਦਰ ਧਾਲੀਵਾਲ

99153 06225