Latest news
ਖੂਨ ਦਾਨ ਇੱਕ ਮਹਾਂਦਾਨ: ਸਿੱਧੂ
 
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੂਨਦਾਨ ਕਰਨ ਆਏ ਵਿਅਕਤੀਆਂ ਨੂੰ ਬੈਜ ਲਗਾਏ
 
ਐਸ ਏ ਐਸ ਨਗਰ, 13 ਮਾਰਚ(ਗੁਰਲਾਲ ਸਿੰਘ)
 
ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਸਰਵਹਿੱਤ ਕਲਿਆਣ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ ਸ਼ਿਵ ਮੰਦਰ ਫੇਜ 11, ਐਸ.ਏ.ਐਸ.ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਖੂਨਦਾਨ ਕਰਨ ਆਏ ਵਿਅਕਤੀਆਂ ਨੂੰ ਬੈਜ ਲਾਏ। ਉਨ੍ਹਾਂ ਖ਼ੂਨਦਾਨ ਦੀ ਮਹੱਤਤਾ ਬਾਰੇ ਕਿਹਾ ਕਿ ਖੂਨ ਦਾਨ ਇੱਕ ਮਹਾਂਦਾਨ ਹੈ, ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। 
 
ਨੌਜਵਾਨਾਂ ਨੂੰ ਅੱਗੇ ਵੱਧ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। 
 
ਬਲੱਡ ਬੈਂਕ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ,ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ 51 ਬਲੱਡ ਯੂਨਿਟ ਇਕੱਤਰ ਕੀਤੇ ਗਏ।ਖੂਨਦਾਨੀਆਂ ਨੂੰ ਬੈਜਿਜ਼, ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।
 
ਇਸ ਮੌਕੇ ਮਾਰਕਿਟ ਕਮੇਟੀ ਖਰੜ ਦੇ ਚੇਅਪਰਸਨ ਅਤੇ ਸ.ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਉਚੇਚੇ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *