ਬਠਿੰਡਾ, 25 ਮਾਰਚ : ਜ਼ਿਲ੍ਹਾ ਸਿੱਖਿਆ ਸੁਸਾਇਟੀ ਬਠਿੰਡਾ ਦੇ ਬੈਨਰ ਅਧੀਨ ਚਲਾਏ ਜਾ ਰਹੇ ਜ਼ਿਲ੍ਹਾ ਵਿਕਾਸ ਇੰਟਰਨਸ਼ਿਪ ਪ੍ਰੋਗਰਾਮ ਅਧੀਨ ਉਮੀਦਵਾਰਾਂ ਕੋਲੋਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ। ਜਿਸ ਦੀ ਆਖ਼ਰੀ ਮਿਤੀ 7 ਅਪ੍ਰੈਲ 2023 ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਇਸ ਨਿਵੇਕਲੇ ਇੰਟਰਨਸ਼ਿਪ ਪ੍ਰੋਗਰਾਮ ਲਈ ਚ 7 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਿਨ੍ਹਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤੇ ਵਜੋਂ ਵੀ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਹਿਲੇ ਬੈਚ ਦੌਰਾਨ 18 ਉਮੀਦਵਾਰਾਂ ਤੇ ਦੂਸਰੇ ਬੈਚ ਦੌਰਾਨ 13 ਉਮੀਦਵਾਰਾਂ ਵਲੋਂ ਸਮਾਜ ਦੇ ਵਿਕਾਸ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ ਜਿਸ ਦੀ ਸਫ਼ਲਤਾ ਨੂੰ ਦੇਖਦੇ ਹੋਏ ਤੀਸਰੇ ਬੈਚ ਲਈ ਦਰਖ਼ਾਸਤਾਂ ਦੀ ਮੰਗ ਕੀਤੀ ਜਾ ਰਹੀ ਹੈ।
ਚਾਹਵਾਨ ਉਮੀਦਾਰ ਵਧੇਰੇ ਜਾਣਕਾਰੀ ਵੈਬਸਾਈਟ https://bathinda.nic.in/. ਤੋਂ ਪ੍ਰਾਪਤ ਕਰ ਸਕਦੇ ਹਨ। ਯੋਗ ਇੱਛੁਕ ਉਮੀਦਵਾਰ https://forms.gle/Fe1BysHaB3jgG5jt5 ਲਿੰਕ ‘ਤੇ ਆਨਲਾਈਨ ਵਿਧੀ ਰਾਹੀਂ ਅਪਲਾਈ ਵੀ ਕਰ ਸਕਦੇ ਹਨ