Latest news
ਟਰੈਫਿਕ ਨਿਯਮਾਂ ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਡਾ ਵਿਖੇ ਲਗਾਇਆ ਗਿਆ ਸੈਮੀਨਾਰ
ਐਸ.ਏ.ਐਸ ਨਗਰ, 5 ਮਾਰਚ(ਗੁਰਲਾਲ ਸਿੰਘ)
ਐਸ.ਐਸ.ਪੀ ਸ. ਸਤਿੰਦਰ ਸਿੰਘ ਜੀ, ਐਸ.ਪੀ ਟਰੈਫਿਕ ਸ. ਗੁਰਜੋਤ ਸਿੰਘ ਕਲੇਰ, ਡੀ.ਐਸ.ਪੀ ਗੁਰਇਕਬਾਲ ਸਿੰਘ, ਦੇ ਹੁਕਮਾਂ ਤਹਿਤ ਟਰੈਫਿਕ ਪੁਲਿਸ ਐਜੂਕੇਸ਼ਨ ਸੈੱਲ ਇੰਚਾਰਜ ਏ.ਐਸ.ਆਈ ਜਨਕ ਰਾਜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਡਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੈਮੀਨਾਰ ਕੀਤਾ ਗਿਆ।
                                   ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਆ ਬਾਰੇ, ਨਸਿਆ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ,ਅੰਡਰ ਏਜ ਬੱਚਿਆਂ ਲਈ ਕੋਈ ਵੀ ਵਾਹਨ ਨਾ ਚਲਾਉਣ ਬਾਰੇ,ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਪਰੈਸਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਉਵਰ ਸਪੀਡ ਵਾਹਨ ਨਾ ਚਲਾਉਣ ਬਾਰੇ,ਦੋ ਪਹੀਆਂ ਵਾਹਨ ਤੇ ਹੈਲਮਟ ਦੀ ਵਰਤੋਂ ਕਰਨ ਬਾਰੇ, ਚਾਰ ਪਹੀਆਂ ਵਾਹਨ ਤੇ ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਰੇ ਰੱਖਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ (ਮਾਸਕ ਪਾਉ ਕਰੋਨਾ ਭਜਾਉ) ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਹਰ ਆਦਮੀ ਤੋਂ ਇਕ ਮੀਟਰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਗੁੱਡ ਮਾਰੀਨ ਕਾਨੂੰਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਐਮਰਜੈਂਸੀ ਵੇਲੇ ਪੁਲਿਸ ਦੀ ਸਹਾਇਤਾ ਲਈ 112 ਤੇ ਕਾਲ ਕਰਨ ਅਤੇ ਸਾਈਬਰ ਕਰਾਇਮ ਦੀ ਸਹਾਇਤਾ ਲਈ ਵਿਸ਼ੇਸ਼ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *