By Gurlal Singh
ਸਰਕਾਰੀ ਕਾਲਜ ਫੇਜ਼-6 ਦੇ ਫਾਈਨ ਆਰਟਸ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਗਰੂਕਤਾ ਰੈਲੀ
ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ
ਐਸ ਏ ਐਸ ਨਗਰ, 02 ਮਾਰਚ
ਸ਼ਹੀਦ ਮੇਜ਼ਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਦੀ ਅਗਵਾਈ ਵਿੱਚ ਫਾਈਨ ਆਰਟਸ ਵਿਭਾਗ ਵੱਲੋਂ ਕੋਵਿਡ-19 ਦੀ ਸੁਰੱਖਿਆ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਕੋਵਿਡ-19 ਦੀਆਂ ਸੁਰੱਖਿਆ ਹਦਾਇਤਾਂ ਨੂੰ ਦਰਸਾਉਂਦੇ ਬਹੁਤ ਹੀ ਸ਼ਾਨਦਾਰ ਅਤੇ ਅਰਥ ਭਰਪੂਰ ਪੋਸਟਰ ਤਿਆਰ ਕੀਤੇ ਗਏ। ਬਾਅਦ ਵਿੱਚ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਕਾਲਜ ਅੰਦਰ ਇੱਕ ਜਾਗਰੂਕਤਾ ਰੈਲੀ ਕੱਢੀ ਗਈ।
ਕਾਲਜ ਪ੍ਰਿੰਸੀਪਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੀਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਜਨਤਕ ਥਾਵਾਂ ਤੇ ਹਮੇਸ਼ਾ ਮਾਸਕ ਪਾਉਣੇ ਚਾਹੀਦੇ ਹਨ। ਇਸ ਸਾਰੇ ਸਮਾਗਮ ਦਾ ਆਯੋਜਨ ਫਾਈਨ ਆਰਟਸ ਵਿਭਾਗ ਦੇ ਮੁੱਖੀ ਡਾ. ਮਨੀ ਨੰਦਿਨੀ ਸ਼ਰਮਾ ਦੇ ਆਪਣੇ ਸਹਿਯੋਗੀਆਂ ਗੈਸਟ ਫੈਕਲਟੀ ਸ੍ਰੀਮਤੀ ਗਾਇਤਰੀ, ਸ਼੍ਰੀਮਤੀ ਸੋਨੀਆ ਅਤੇ ਹਰਚਰਨ ਸਿੰਘ ਨਾਲ ਮਿਲ ਕੀਤਾ।
ਪੋਸਟਰ ਮੇਕਿੰਗ ਦੇ ਇਸ ਮੁਕਾਬਲੇ ਵਿੱਚ ਅਨਮੋਲ ਕੌਰ ਐਮ.ਏ -1 ਨੇ ਪਹਿਲਾ ਸਥਾਨ, ਅਜੇ ਕੁਮਾਰ , ਐਮ.ਏ.-1 ਨੇ ਦੂਜਾ ਸਥਾਨ ਅਤੇ ਗੁਰਦੀਪ ਸਿੰਘ ਐਮ.ਏ.-1 ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।