Latest news
ਪੇਂਡੂ ਲਿੰਕ ਸੜਕਾਂ ਤੇ ਮਿੰਨੀ ਬੱਸਾਂ ਚਲਾਉਣ ਲਈ ਪਰਮਿਟ ਜਾਰੀ ਹੋਣ ਨਾਲ ਪਿੰਡਾਂ ਵਿੱਚ ਆਵਾਜਾਈ ਦੀ ਸਹੂਲਤ ਹੋਵੇਗੀ ਮਜ਼ਬੂਤ ; ਬੇਰੁਜ਼ਗਾਰਾਂ ਨੂੰ ਮਿਲੇਗਾ ਰੁਜ਼ਗਾਰ – ਬਲਬੀਰ ਸਿੰਘ ਸਿੱਧੂ
ਕਿਹਾ , ਘਰ ਬੈਠੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਰਜਿਸਟਰੇਸ਼ਨ ਸਬੰਧੀ ਦਸਤਾਵੇਜ਼ ਮਿਲਣ ਨਾਲ ਲੋਕਾਂ ਦੇ ਸਮੇਂ ਦੀ ਹੋਵੇਗੀ ਬਚਤ ਅਤੇ ਦਫਤਰਾਂ ਵਿੱਚ ਖੱਜਲ ਖੁਆਰੀ ਤੋਂ ਮਿਲੇਗੀ ਰਾਹਤ
ਐਸ.ਏ.ਐਸ. ਨਗਰ  24 ਫਰਵਰੀ  (ਗੁਰਲਾਲ)
ਪੇਂਡੂ ਲਿੰਕ ਸੜਕਾਂ ਤੇ ਮਿੰਨੀ ਬੱਸਾਂ ਚਲਾਉਣ ਲਈ ਪਰਮਿਟ ਜਾਰੀ ਹੋਣ ਨਾਲ ਪਿੰਡਾਂ ਵਿੱਚ ਆਵਾਜਾਈ ਦੀ ਸਹੂਲਤ ਮਜ਼ਬੂਤ ਹੋਵੇਗੀ ਅਤੇ ਬੇਰੁਜ਼ਗਾਰਾਂ ਨੂੰ  ਰੁਜ਼ਗਾਰ ਮਿਲੇਗਾ । ਇਹ ਪ੍ਰਗਟਾਵਾ ਸ. ਬਲਬੀਰ ਸਿੰਘ ਸਿੱਧੂ , ਕੈਬੀਨਟ ਮੰਤਰੀ ਪੰਜਾਬ ਨੇ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬੇਰੁਜ਼ਗਾਰਾਂ ਨੂੰ ਮਿੰਨੀ ਬੱਸਾਂ ਲਈ ਪਰਮਿਟ ਦਿੰਦਿਆਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੀਡੀਓ ਕਾਨਫਰੰਸੀ ਨਾਲ ਸੂਬਾ ਪੱਧਰ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂਆਤ ਕੀਤੇ ਜਾਣ ਉਪਰੰਤ ਕੀਤਾ ।
ਉਨ੍ਹਾਂ  ਕਿਹਾ ਕਿ ਪਰਮਿਟ ਜਾਰੀ ਕਰਨ ਦੇ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ ਲੱਗਭਗ ਹਰ ਖੇਤਰ ਨੂੰ ਛੋਹਦੇ ਹੋਏ ਇਲਾਕਿਆਂ ਲਈ ਪਰਮਿਟ ਜਾਰੀ ਕੀਤੇ ਜਾਣਗੇ ਅਤੇ ਸਰਕਾਰ ਦਾ ਇਹ ਉਪਰਾਲਾ ਪੇਂਡੂ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਦੇਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 15.5 ਕਰੋੜ ਰੁਪਏ ਦੀ ਲਾਗਤ ਨਾਲ ਵਾਹਨ ਲੋਕੇਸ਼ਨ ਟਰੈਕਿੰਗ ਉਪਕਰਨ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਸ. ਸਿੱਧੂ ਨੇ ਕਿਹਾ ਕਿ ਇਹ ਪ੍ਰੋਜੈਕਟ ਸੁਰੱਖਿਅਤ ਸਫਰ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਆਉਂਦੀ 31 ਮਾਰਚ ਤੱਕ ਸਾਰੀਆਂ ਸਰਕਾਰੀ ਬੱਸਾਂ ਅਤੇ ਅਗਸਤ ਦੇ ਅਖੀਰ ਤੱਕ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵਾਹਨ ਲੋਕੇਸ਼ਨ ਟਰੈਕਿੰਗ ਉਪਕਰਨ ਲਗਾਏ ਜਾਣਗੇ।
ਪੰਜਾਬ ਸਰਕਾਰ ਵੱਲੋਂ ਡਰਈਵਿੰਗ ਲਾਇਸੈਂਸ ਅਤੇ ਰਜਿਸਟਰੇਂਸ਼ਨ ਸਰਟੀਫਿਕੇਟ (ਆਰ.ਸੀ.) ਡਾਕ ਵਿਭਾਗ ਰਾਹੀਂ ਘਰੋਂ ਘਰੀ ਭੇਜਣ ਦੀ ਸ਼ੁਰੂਆਤ ਕੀਤੇ ਜਾਣ ਸਬੰਧੀ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਸੂਬਾ ਸਰਕਾਰ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ ਖੁਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਬੱਚਨਬੱਧ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਵੱਲੋਂ ਚੁੱਕਿਆ ਇਹ ਕਦਮ ਪੰਜਾਬ ਸਰਕਾਰ ਦੇ ਲੋਕਪੱਖੀ ਫੈਸਲਿਆਂ ਨੂੰ ਤਸਦੀਕ ਕਰਦਾ ਹੈ।
ਮਹਿਲਾ ਲਾਭਪਾਤਰੀਆਂ ਨੂੰ ਬੱਸ ਪਰਮਿਟ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਮਹਿਲਾਵਾਂ ਨੂੰ ਬੱਸ ਪਰਮਿਟ ਜਾਰੀ ਕੀਤੇ ਜਾਣ ਸਦਕਾ ਪੰਜਾਬ ਸਰਕਾਰ ਦੇ ਮਹਿਲਾ ਸਸ਼ਕਤੀਕਰਨ ਉਪਰਾਲਿਆਂ ਨੂੰ ਵੀ ਬਲ ਮਿਲੇਗਾ ਅਤੇ ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀ ਸਹੂਲਤ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 22.5 ਕਰੋੜ ਦੀ ਲਾਗਤ ਨਾਲ ਡਰਾਈਵਿੰਗ ਅਤੇ ਖੋਜ਼ ਸੰਸਥਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਨਾਲ ਹਰ ਸਾਲ ਤਕਰੀਬਨ 20 ਹਜ਼ਾਰ ਡਰਾਈਵਰਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ (ਵ) ਰਾਜੀਵ ਗੁਪਤਾ ਅਤੇ ਆਰ.ਟੀ.ਏ. ਸੁਖਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *