ਨੌਜਵਾਨ ਆਗੂ ਲੱਖਾ ਸਿਧਾਣਾ ਚੜ੍ਹਿਆ ਪੁਲਸ ਹੱਥੀ
ਚੰਡੀਗੜ੍ਹ 14 ਫ਼ਰਵਰੀ (ਗੁਰਲਾਲ )
ਦਿੱਲੀ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਅਤੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਹੇਠ ਲੱਖਾ ਸਿਧਾਣਾ ਨੂੰ ਹਰਿਆਣੇ ਦੇ ਇਕ ਢਾਬੇ ਨੇਡ਼ਿਓਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ।
ਪਿਛਲੇ ਕਈ ਦਿਨਾਂ ਤੋਂ ਲੱਖਾ ਸਿਧਾਣਾ ਦੀ ਭਾਲ ਪੁਲਸ ਦੁਆਰਾ ਵੱਖ ਵੱਖ ਥਾਵਾਂ ਤੇ ਕੀਤੀ ਜਾ ਰਹੀ ਸੀ ।
ਲੱਖਾ ਸਿਧਾਣਾ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦਿੱਲੀ ਪੁਲੀਸ ਵੱਲੋਂ ਐਲਾਨਿਆ ਗਿਆ ਸੀ ।ਨੌਜਵਾਨ ਆਗੂ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ।