ਖੇਤੀ ਬਿਲਾਂ ਵਿਰੁਧ ਨੌਜਵਾਨਾਂ ਤੇ ਬਜ਼ੁਰਗਾ ਵੱਲੋ ਰੋਸ ਪ੍ਰਦਰਸ਼ਨ ਜਾਰੀ
ਕਾਲੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਮੋਹਾਲੀ 9 ਫਰਵਰੀ (ਗੁਰਲਾਲ ਸਿੰਘ)
ਸਥਾਨਕ ਸੈਕਟਰ 71 ਦੀਆਂ ਲਾਈਟਾ ਤੇ ਵਿਦਿਆਰਥੀਆਂ,ਨਿੱਜੀ ਕੰਪਨੀਆਂ ਚ ਕੰਮ ਕਰਨ ਵਾਲੇ ਮੁਲਾਜਮਾਂ ਅਤੇ ਬਜ਼ੁਰਗਾਂ ਦੁਆਰਾ ਲੰਮੇਂ ਸਮੇਂ ਤੋਂ ਖੇਤੀ ਕਾਨੂੰਨ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨੌਜੁਵਾਨ ਹੱਥਾਂ ਵਿੱਚ ਬੈਨਰ ਫੜ ਕੇ ਸਰਕਾਰ ਅੱਗੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ ।
ਜਾਣਕਾਰੀ ਦਿੰਦੇ ਹੋਏ ਪਰਗਟ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਬਣਾਗੇ ਗਏ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ ‘ਚ ਨਹੀ ਹਨ । ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਬਣਾਗੇ ਗਏ ਹਨ। ਜੇਕਰ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਬਿੱਲਾਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਨਾ ਪਵੇਗਾ।
ਸਨੀ ਕੰਬੋਜ਼ ਨੇ ਕਿਹਾ ਕਿ ਜਦ ਤੱਕ ਕੇਂਦਰ ਮਾਰੂ ਕਾਨੂੰਨ ਵਾਪਸ ਨਹੀ ਲੈਂਦੀ ਅਸੀ ਸੰਘਰਸ਼ ਕਰਦੇ ਰਹਾਂਗੇ। ਉਨ੍ਹਾਂ ਦੱਸਿਆਂ ਕਿ ਅਸੀ ਕਿਸਾਨਾਂ ਦੇ ਬੱਚੇ ਹਾ ਸਾਡਾ ਫਰਜ਼ ਹੈ ਕਿ ਅਸੀ ਕਿਸਾਨਾਂ ਦਾ ਸਾਥ ਦੇਈਏ। ਹਾਰਨ ਮਾਰ ਕੇ ਲੋਕ ਬੋਲੀ ਹੋਈ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁਚਾਉਂਣ ਦਾ ਯਤਨ ਕਰਨ ਰਹੇ ਹਨ।
ਜਤਿੰਦਰ ਸਿੰਘ ਨੇ ਦਿੱਲੀ ਪੁਲਿਸ ਦੁਆਰਾ ਕਿਸਾਨਾਂ ਤੇ ਕੀਤੇ ਜਾ ਰਹੇ ਤਸੱਦਦ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੰਡਿਆਲੀਆਂ ਤਾਰਾਂ ਤੇ ਕਿੱਲਾਂ ਲਾ ਕੇ ਸਰਕਾਰ ਕਿਸਾਨਾਂ ਚ ਡਰ ਪੈਦਾ ਕਰਨ ਦਾ ਯਤਨ ਕਰ ਰਹੀ ਹੈ । ਪਰ ਲੋਕ ਸੰਘਰਸ਼ ਚ ਪੂਰਨ ਤੌਰ ਤੇ ਡਟੇ ਹੋਏ ਹਨ । ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਇਹ ਕਾਨੂੰਨ ਵਾਪਸ ਲਏ ਜਾਣ ਤਾਂ ਜੋ ਲੋਕ ਆਪਣੇ ਘਰਾਂ ਨੂੰ ਪਰਤ ਸਕਣ ।