ਲੱਖੇ ਸਿਧਾਣੇ ਦੇ ਹੱਕ ’ਚ ਕਸਬਾ ਮਹਿਰਾਜ ਦੇ ਵਸਨੀਕ ਉਤਰੇ
ਰਾਮਪੁਰਾਫੂਲ 4 ਫਰਵਰੀ (ਗੁਰਲਾਲ ਸਿੰਘ, ਪਰਵਿੰਦਰ ਸਿੰਘ)
ਪਿਛਲੇ ਕੁਝ ਦਿਨਾਂ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਨੂੰ ਗਦਾਰ ਕਰਾਰ ਦੇਣ ਦੀਆਂ ਸੂਚਨਾਵਾਂ ਸਾਹਮਣੇ ਆ ਰਹੀਆਂ ਹਨ । ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਵੀਡੀਉ ਦੇਖਦੇ ਹੋਏ ਪਿੰਡ ਮਹਿਰਾਜ ਦੇ ਵਸਨੀਕ ਲੱਖਾ ਸਿਧਾਣਾ ਦੇ ਹੱਕ ’ਚ ਅੱਗੇ ਆਏ । ਸਮੂਹ ਨਗਰ ਨਿਵਾਸੀਆਂ ਨੇ ਇਕੱਤਰ ਹੋ ਕੇ ਲੱਖੇ ਸਿਧਾਣੇ ਦਾ ਸਾਥ ਦੇਣ ਦਾ ਮਤਾ ਪਾਇਆ ਹੈ ।
ਜਾਣਕਾਰੀ ਦਿੰਦੇ ਹੋਏ ਨਗਰ ਦੇ ਮੋਹਤਵਾਰਾ ਨੇ ਦੱਸਿਆਂ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਜਥੇਬੰਦੀਆਂ ਅਤੇ ਕੁਝ ਵਿਕਾਊ ਚੈਨਲਾ ਦੁਆਰਾ ਲੱਖਾ ਸਿਧਾਣਾ ਦੇ ਗਦਾਰ ਹੋਣ ਦਾ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਸਾਨੂੰ ਲੱਖੇ ਤੇ ਪੂਰਾ ਮਾਣ ਹੈ । ਉਸ ਨੇ ਕੋਈ ਵੀ ਅਜਿਹਾ ਪ੍ਰਦਰਸ਼ਨ ਨਹੀ ਕੀਤਾ ਜਿਸ ਨਾਲ ਸਰਕਾਰ ਜਾ ਜੱਥੇਬੰਦੀਆਂ ਦੇ ਢਾਂਚੇ ਨੂੰ ਠੇਸ ਪਹੁੰਚੀ ਹੋਵੇ । ਮਤਾ ਮਨਜੂਰ ਕਰਦੇ ਹੋਏ ਪਿੰਡ ਮਹਿਰਾਜ ਦੇ ਲੋਕਾਂ ਨੇ ਕਿਹਾ ਕੇ ਜੇਕਰ ਲੱਖਾ ਗਦਾਰ ਹੈ ਤਾਂ ਅਸੀ ਨਗਰ ਦੇ ਸਾਰੇ ਵਸਨੀਕ ਵੀ ਗਦਾਰ ਹਾ।