ਦਾਨ ਸਿੰਘ ਵਾਲਾ ਵਿਖੇ ਘਰਾ ਨੂੰ ਅੱਗ ਲਗਾਉਣ ਵਾਲੇ 05 ਹੋਰ ਦੋਸ਼ੀ ਕਾਬੂ
ਬਠਿੰਡਾ: 15 ਜਨਵਰੀ :ਨੇਹੀਆਵਾਲਾ
ਬੀਤੇ ਦਿਨੀ ਮੁੱਦਈ ਨੇ ਬਿਆਨ ਦਿੱਤਾ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਸਪ੍ਰੀਤ ਸਿੰਘ
ਦੇ ਅਤੇ ਹੋਰ ਨਾਲ ਦੇ ਕ੍ਰੀਬ 7 ਘਰਾ ਨੂੰ ਅੱਗ ਲਗਾ ਦਿੱਤੀ ਸੀ ਅਤੇ ਉਨ੍ਹਾ ਦੀ ਕੁੱਟਮਾਰ ਵੀ ਕੀਤੀ ਸੀ।ਜਿਸ ਤੇ ਉਕਤ
ਮੁਕੱਦਮਾ ਦੀ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਸ਼੍ਰੀਮਤੀ ਅਮਨੀਤ ਕੌਂਡਲ, ਐਸ ਐਸ ਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਮਰਜੀਤ
ਸਿੰਘ ਪੀ.ਪੀ.ਐੱਸ ਅੇੈਸ.ਪੀ ਪੀ.ਬੀ ਆਈ ਜੀ ਦੀ ਰਹਿਨੁਮਾਈ ਹੇਠ ਸ੍ਰੀ ਰਵਿੰਦਰ ਸਿੰਘ ਰੰਧਾਵਾ ਪੀ.ਪੀ.ਐਸ ਡੀ.ਐੱਸ.ਪੀ
ਭੁੱਚੋ ਦੀ ਅਗਵਾਈ ਵਿੱਚ ਮਿਤੀ 10 ਜਨਵਰੀ 2025 ਨੂੰ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ 05 ਹੋਰ
ਦੋਸ਼ੀਆਂ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਗਈ ।
ਇਸ ਵਾਰਦਾਤ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਰਵਿੰਦਰ ਸਿੰਘ ਰੰਧਾਵਾ ਪੀ.ਪੀ.ਐਸ ਡੀ.ਐੱਸ.ਪੀ
ਭੁੱਚੋ ਦੀ ਅਗਵਾਈ ਵਿੱਚ ਇੰਸ.ਜਸਵਿੰਦਰ ਕੌਰ ਮੁੱਖ ਅਫਸਰ ਥਾਣਾ ਨੇਹੀਆਵਾਲਾ ਦੀ ਜੇਰੇ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਗਿਆ।
ਜਿਸ ਤੇ ਦੋਰਾਨੇ ਰੇਡ ਇੰਸ.ਜਸਵਿੰਦਰ ਕੌਰ ਮੁੱਖ ਅਫਸਰ ਥਾਣਾ ਨੇਹੀਆਵਾਲਾ ਵੱਲੋ ਮੁਕੱਦਮਾ ਦੇ ਦੋਸ਼ੀਆਨ
ਰੇਸ਼ਮ ਸਿੰਘ ਪੁੱਤਰ ਸੇਵਕ ਸਿੰਘ,ਰਣਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਦਾਨ ਸਿੰਘ ਵਾਲਾ ਅਤੇ ਖੁਸਪ੍ਰੀਤ ਸਿੰਘ
ਪੁੱਤਰ ਜੈਬਰ ਸਿੰਘ ਵਾਸੀ ਮਹਿਮਾ ਸਰਜਾ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ ਜਿਸ ਤੋ ਬਾਅਦ ਮਿਤੀ 13-1-2025 ਨੂੰ ਦੋਸੀਆਨ ਗੁਰਪ੍ਰੀਤ
ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਕੋਠੇ ਨਾਥੇਆਣਾ ਮਹਿਮਾ ਸਰਜਾ ਅਤੇ ਸਮਿੰਦਰ ਸਿੰਘ ਉਰਫ ਧੱਲੂ ਪੁੱਤਰ ਤੇਜ ਸਿੰਘ
ਵਾਸੀ ਦਾਨ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ
ਗਿਆ ਸੀ।ਜਿੰਨਾ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ ਕੀਤਾ ਜਾ ਰਿਹਾ ਹੈ।ਮੁਕੱਦਮਾ ਉਕਤ ਵਿੱਚ ਬਾਕੀ ਰਹਿੰਦੇ
ਦੋਸੀਆਨ ਵਿੱਚੋ ਮਿਤੀ 15-1-2025 ਨੂੰ ਮੇਨ ਦੋਸੀ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਦਲੇਰ ਪੁੱਤਰ ਹਰਫੂਲ ਸਿੰਘ,
ਲਭਵੀਰ ਸਿੰਘ ਉਰਫ ਲਭਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ,ਅਜੇਪਾਲ ਸਿੰਘ ਉਰਫ ਪਿੰਕਾ ਪੁੱਤਰ ਕੁਲਦੀਪ ਸਿੰਘ, ਧਰਮਪ੍ਰੀਤ
ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਅਤੇ ਪਰਮਿੰਦਰ ਸਿੰਘ ਉਰਫ ਹੈਪੀ ਘੁੱਗਾ ਪੁੱਤਰ ਸੇਵਕ
ਸਿੰਘ ਵਾਸੀ ਦਾਨ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਿੰਨਾ ਨੂੰ ਅੱਜ ਮਿਤੀ 15-01-2025 ਨੂੰ ਮਾਣਯੋਗ
ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ
ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ ਹੈ ਜੋ ਬਾਕੀ ਰਹਿੰਦੇ ਦੋਸੀਆਨ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਵਜ੍ਹਾ ਰੰਜਸ਼: ਇਹ ਹੈ ਕਿ ਦੋਸੀਆਨ ਉਕਤਾਨ ਪਹਿਲਾ ਹੀ ਮੁਦੱਈ ਜਸਪ੍ਰੀਤ ਸਿੰਘ ਉਕਤ ਖਾਰ ਖਾਦੇ ਸਨ ਅਤੇ
ਇਹਨਾ ਦੀ ਆਪਸ ਵਿੱਚ ਕਈ ਵਾਰ ਤੂੰ ਤੂੰ ਮੈ ਮੈ ਵੀ ਹੋਈ ਸੀ