Latest news

ਸੱਜਣਾ ਤੇਰੀ ਭਰੀ ਝੋਲੀ, ਇੱਥੇ ਹੀ ਰਹਿ ਜਾਣੀ…

ਪਲ ਪਲ ਲੰਘਦੀ ਜ਼ਿੰਦਗੀ ਦਾ, ਇਤਬਾਰ ਨਹੀਂ ਹੁੰਦਾ

ਕਿਸ ਮੋੜ੍ਹ ‘ਤੇ ਮਿਲਜੇ, ਮੌਤ ਦਾ ਕੋਈ ਘਰ ਬਾਰ ਨਹੀਂ ਹੁੰਦਾ

ਰੂਹ ਉਤੋਂ ਦੀ ਮਾਸ ਦੀ ਚਾਦਰ, ਉੱਥੇ ਹੀ ਲਹਿ ਜਾਣੀ

ਸੱਜਣਾ ਤੇਰੀ ਭਰੀ ਝੋਲੀ, ਇੱਥੇ ਹੀ ਰਹਿ ਜਾਣੀ 

ਰੱਬ ਦੇ ਬਕਸ਼ੇ ਸਾਹਾਂ ਦਾ, ਨਾ ਸ਼ੁਕਰ ਕਿਉਂ ਕਰਦਾ ਏ

ਚਾਰ ਦਿਨਾਂ ਦੀ ਜਿੰਦ ਦਾ, ਕਾਹਦਾ ਮਾਣ ਤੂੰ ਕਰਦਾ ਏ

ਸ਼ੋਹਰਤ ਦੀ ਬਨੋਟੀ ਮੂਰਤ, ਇੱਕ ਦਿਨ ਢਹਿ ਜਾਣੀ

ਸੱਜਣਾ ਤੇਰੀ ਭਰੀ ਝੋਲੀ, ਇੱਥੇ ਹੀ ਰਹਿ ਜਾਣੀ

ਆਪਣੇ ਆਪਣੇ ਕਰਦਾ ਏ, ਆਪਣੇ ਹੀ ਭੁੱਲ ਜਾਣਾ

ਬਣਕੇ ਰਾਖ ਜਦੋਂ ਤੂੰ ਕੱਖਾਂ ਦੇ ਵਿੱਚ ਰੁੱਲ ਜਾਣਾ

ਯਾਦਾਂ ਤੇਰੀ ਡੁੱਬਦੇ ਸੂਰਜ ਨਾਲ ਹੀ ਵਹਿ ਜਾਣੀ

ਸੱਜਣਾ ਤੇਰੀ ਭਰੀ ਝੋਲੀ, ਇੱਥੇ ਹੀ ਰਹਿ ਜਾਣੀ

ਬਹੁਤਾ ਕੁੱਝ ਰੱਬ ਕੋਲੋਂ ਮੰਗੀ ਨਾ ਹਰਜੀਤਾ ਵੇ

ਦੋ ਟਾਈਮ ਦੀ ਰੋਟੀ ਦਾ, ਬਸ ਹੋ ਹਿੱਲਾ ਜਾਵੇ

ਕੋਠੀਆਂ ਕਾਰਾਂ ਕਿਹੜਾ ਕਿਸੇ ਨੇ ਨਾਲ ਲੈ ਜਾਣੀ

ਸੱਜਣਾ ਤੇਰੀ ਭਰੀ ਝੋਲੀ, ਇੱਥੇ ਹੀ ਰਹਿ ਜਾਣੀ

ਹਰਜੀਤ ਸਿੰਘ ਗਹੂਣੀਆ

+91-9417568175

Leave a Reply

Your email address will not be published. Required fields are marked *