ਸੰਘਰਸ਼ ਤੇ ਨਾ ਜਾਣ ਵਾਲੇ ਪਰਿਵਾਰਾਂ ਨੂੰ 2100 ਰੁਪਏ ਜੁਰਮਾਨਾਂ
ਰਾਮਪੁਰਾ 31 ਜਨਵਰੀ (ਪਰਵਿੰਦਰ ਧਾਲੀਵਾਲ)
ਇਥੋਂ ਨੇੜਲੇ ਪਿੰਡ ਕਰਾੜਵਾਲਾਂ ਦੀ ਗ੍ਰਾਮ ਪੰਚਾਇਤ ਅਤੇ ਕਿਸਾਨ ਯੂਨੀਆਨ ਵੱਲੋਂ ਸਾਝੇ ਤੌਰ ਤੇ ਮਤਾ ਪਾਇਆ ਗਿਆ । ਮਤੇ ਵਿੱਚ ਸਪੱਸ਼ਟ ਕੀਤਾ ਕਿ ਹਰੇਕ ਵਾਰਡ ਦੇ ਪਰਿਵਾਰਾਂ ਦਾ ਘੱਟੋ ਘੱਟ ਇੱਕ ਮੈਂਬਰ ਦਾ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣਾ ਜਰੂਰੀ ਹੈ । ਪਿੰਡ ਦੇ ਮੋਤਵਾਰਾਂ ਵੱਲੋ ਲਏ ਗਏ ਫੈਸਲੇ ਦੀ ਉਲੰਘਣਾ ਕਰਨ ਵਾਲੇ ਪਰਿਵਾਰਾਂ ਨੂੰ 2100 ਰੁਪਏ ਜਰਮਾਨਾਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਚਲਦੇ ਸੰਘਰਸ਼ ਵਿੱਚ ਨਸਾਂ ਕਰਦਾ ਜਾਂ ਹੁਲੱੜਬਾਜੀ ਕਰਦਾ ਪਾਇਆ ਜਾਦਾਂ ਹੈ ਤਾਂ ਉਸਨੂੰ 5100 ਰੁਪਏ ਜੁਰਮਾਨਾ ਹੋ ਸਕਦਾ ਹੈ ।
ਸੰਘਰਸ਼ ਵਿੱਚ ਟਰੈਕਟਰ ਜਾ ਕਿਸੇ ਹੋਰ ਨੁਕਸਾਨ ਦੀ ਭਰਭਾਈ ਪਿੰਡ ਦੀ ਪਚਾਇਤ ਕਰੇਗੀ । ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਯੂਨੀਅਨ ਤੋਂ ਬਾਹਰ ਜਾ ਆਪ ਮੁਹਾਰੇ ਹੋਣ ਵਾਲੇ ਲੋਕ ਆਪਣੇ ਜੁਮੇਵਾਰ ਖੁਦ ਹੋਣਗੇ । ਆਗੂਆਂ ਨੇ ਲੋਕਾ ਨੂੰ ਸ਼ਾਤੀ ਪੂਰਨ ਅੰਦੋਲਨ ਚ ਹਿੱਸਾ ਪਾਉਂਣ ਦੀ ਅਪੀਲ ਕੀਤੀ ।