ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਦ ਪੀਪਲ ਟਾਈਮ ਬਿਊਰੋ)
ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ਤੋਂ ਬਾਅਦ ਵਾਪਿਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ ਹੋਂਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਰਕੰਦੀ ਦੇ ਨੌਜਵਾਨ ਦਾ ਨਾਂ ਯਾਦਵਿੰਦਰ ਸਿੰਘ (24) ਪੁੱਤਰ ਗੁਰਮੀਤ ਸਿੰਘ ਹੈ, ਜੋ ਪਿਹਲੇ ਦਿਨ ਤੋਂ ਕਿਸਾਨੀ ਸੰਘਰਸ਼ ’ਚ ਯੋਗਦਾਨ ਦੇ ਰਿਹਾ ਸੀ । ਨੋਜੁਵਾਨ ਕਿਸਾਨ ਦੀ ਮੌਤ ਨਾਲ ਪਿੰਡ ਬਰਕੰਦੀ ’ਚ ਲੋਕਾ ਦੀਆਂ ਅੱਖਾ ਨੰਮ ਹੋ ਗਈਆ।