You are currently viewing ਸਿੱਖਿਆ ਸਕੱਤਰ ਵੱਲੋਂ ਸਮਾਰਟ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ ਦਾ ਨਿਊਜ਼ਲੈਟਰ ਰਿਲੀਜ਼

ਸਿੱਖਿਆ ਸਕੱਤਰ ਵੱਲੋਂ ਸਮਾਰਟ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ ਦਾ ਨਿਊਜ਼ਲੈਟਰ ਰਿਲੀਜ਼

ਐੱਸ ਏ.ਐੱਸ ਨਗਰ 18 ਮਾਰਚ (ਗੁਰਲਾਲ ਸਿੰਘ )

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਰਕਾਰੀ ਸਕੂਲ ਤਾਂ ਸਮਾਰਟ ਬਣਾਏ ਜਾ ਰਹੇ ਹਨ ਪਰ ਨਾਲ ਹੀ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਨੂੰ ਵੀ ਸਮਾਰਟ ਬਣਾਇਆ ਜਾ ਰਿਹਾ ਹੈ।
ਸਿੱਖਿਆ ਸਕੱਤਰ  ਕ੍ਰਿਸ਼ਨ ਕੁਮਾਰ  ਵੱਲੋਂ ਸਮਾਰਟ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ ਦਾ ਨਿਊਜ਼ਲੈਟਰ ਰਿਲੀਜ਼ ਕੀਤਾ ਗਿਆ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਡਾਇਟ ਅਹਿਮਦਪੁਰ ਦੀ ਸਮੁੱਚੀ ਟੀਮ ਜਿਸ ਵਿੱਚ ਗਿਆਨਦੀਪ ਸਿੰਘ ਲੈਕਚਰਾਰ ਪੰਜਾਬੀ, ਸਰੋਜ ਰਾਣੀ-ਲੈਕਚਰਾਰ ਅੰਗਰੇਜ਼ੀ, ਸਤਨਾਮ ਸਿੰਘ ਡੀ. ਪੀ. ਈ., ਨੀਰਜ ਕੁਮਾਰ , ਬਲਤੇਜ ਸਿੰਘ ਆਰਟ ਐਂਡ ਕਰਾਫਟ ਟੀਚਰ, ਰਾਜ ਕੁਮਾਰ ਪੀਅਨ, ਗੇਲੂ ਸਿੰਘ ਪੀਅਨ ਨੇ ਕੋਵਿਡ-19 ਦੇ ਚੁਣੌਤੀਪੂਰਨ  ਸਮੇਂ ਨੂੰ ਸੁਨਹਿਰੀ ਸਮੇਂ ਦੇ ਵਿੱਚ ਬਦਲਦਿਆਂ ਹੋਇਆਂ ਡਾਇਟ ਅਹਿਮਦਪੁਰ ਵਿਚ ਬਦਲਾਓ ਦਾ ਅਜਿਹਾ ਦੌਰ ਸ਼ੁਰੂ ਕੀਤਾ ਕਿ ਇਹ ਡਾਇਟ ਅਹਿਮਦਪੁਰ ਨੂੰ ਪੰਜਾਬ ਦੀ ਪਹਿਲੀ ਸਮਾਰਟ ਡਾਈਟ ਬਣਨ ਦਾ ਮਾਣ ਹਾਸਲ ਹੋਇਆ।  ਪ੍ਰਿੰਸੀਪਲ ਡਾ. ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ  ਕੋਵਿਡ-19 ਦੇ ਸਮੇਂ ਕੀਤੇ ਗਏ ਸਾਰੇ ਕੰਮਾਂ ਦੀ ਡਾਕੂਮੈਂਟੇਸ਼ਨ ਕਰ ਕੇ ਇਸ ਨੂੰ ਨਿਊਜ਼ ਲੈਟਰ ਦਾ ਰੂਪ ਦਿੱਤਾ ਅਤੇ  ਸਿੱਖਿਆ ਸਕੱਤਰ ਦੁਆਰਾ ਇਸ ਨੂੰ ਰਿਲੀਜ਼ ਕੀਤਾ ਗਿਆ ਜੋ ਕਿ ਸਮੁੱਚੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਡਾਇਟ ਦੀ ਇਸ ਪ੍ਰਾਪਤੀ ‘ਤੇ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਾ: ਦਵਿੰਦਰ ਸਿੰਘ ਬੋਹਾ, ਸੁਰੇਖਾ ਠਾਕੁਰ ਅਤੇ ਹੋਰ ਮੌਜੂਦ ਸਿੱਖਿਆ ਅਧਿਕਾਰੀਆਂ ਵੱਲੋਂ ਪ੍ਰਿੰਸੀਪਲ ਡਾ. ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ  ਗਈ।