You are currently viewing ਸਿੱਖਿਆ ਵਿਭਾਗ ਵੱਲ੍ਹੋਂ 99 ਦਰਜਾਚਾਰ ਕਰਮਚਾਰੀਆਂ ਦੀ ਕਲਰਕ ਵਜੋਂ ਤਰੱਕੀ

ਸਿੱਖਿਆ ਵਿਭਾਗ ਵੱਲ੍ਹੋਂ 99 ਦਰਜਾਚਾਰ ਕਰਮਚਾਰੀਆਂ ਦੀ ਕਲਰਕ ਵਜੋਂ ਤਰੱਕੀ

ਸਿੱਖਿਆ ਵਿਭਾਗ ਵੱਲ੍ਹੋਂ 99 ਦਰਜਾਚਾਰ ਕਰਮਚਾਰੀਆਂ ਦੀ ਕਲਰਕ ਵਜੋਂ ਤਰੱਕੀ

ਪੰਜਾਬ ਭਰ ਚ ਸਕੂਲਾਂ ਦੇ ਕੰਮਕਾਜ ਨੂੰ ਹੋਰ ਮਿਲੇਗਾ ਬਲ,ਪਦਉਨਤ ਕਰਮਚਾਰੀ ਬਾਗੋਬਾਗ

ਐੱਸ ਏ ਐੱਸ ਨਗਰ 15 ਮਾਰਚ:(ਗੁਰਲਾਲ ਸਿੰਘ)

ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਜਿਥੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਿੱਖਿਆ ਨਾਲ ਜੋੜਨ ਲਈ ਲੋੜੀਦੀਆਂ ਗਰਾਂਟਾਂ ਅਤੇ ਵੱਖ ਵੱਖ ਸਿੱਖਿਆ ਪ੍ਰੋਜੈਕਟ ਚਲਾਏ ਜਾ ਰਹੇ ਹਨ,ਉਥੇ ਵਿਭਾਗ ਦੇ ਹਰ ਵਰਗ ਦੀ ਤਰੱਕੀ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਤਾਂ ਜੋ ਹਰ ਵਰਗ ਦੇ ਕਰਮਚਾਰੀ, ਅਧਿਆਪਕ, ਅਧਿਕਾਰੀ ਆਪਣੀ ਯੋਗਤਾ ਅਤੇ ਸਮੇਂ ਨਾਲ ਤਰੱਕੀ ਪਾ ਕੇ ਸਿੱਖਿਆ ਖੇਤਰ ਦੀ ਬੇਹਤਰੀ ਲਈ ਕੰਮ ਕਰ ਸਕਣ। ਇਸੇ ਤਹਿਤ ਹੁਣ ਪੰਜਾਬ ਸਿੱਖਿਆ ਵਿਭਾਗ ਦੇ ਅਧੀਨ ਦਫਤਰ/ਵਿੱਦਿਅਕ ਸੰਸਥਾਵਾਂ ਵਿੱਚ ਕੰਮ ਕਰਦੇ 99 ਦਰਜਾ ਚਾਰ (ਦਸਵੀਂ ਪਾਸ) ਐੱਸ ਐੱਲ ਏ/ਲਾਇਬ੍ਰੇਰੀਅਨ/ਸਹਾਇਕ ਲਾਇਬ੍ਰੇਰੀਅਨ/ਲਾਇਬਰੇਰੀ ਰਿਸਟੋਰਰ ਜਿਨ੍ਹਾਂ ਵੱਲ੍ਹੋਂ ਪੰਜਾਬੀ ਅਤੇ ਅੰਗਰੇਜ਼ੀ ਦਾ ਟਾਇਪ ਟੈਸਟ ਪਾਸ ਕਰ ਲਿਆ ਹੈ,ਨੂੰ ਤਤਕਾਲ ਸਮੇਂ ਤੋਂ 10300-34800+3200 ਗਰੇਡ ਪੇ ਵਿੱਚ ਬਤੌਰ ਕਲਰਕ ਪਦਉਨਤ ਕੀਤਾ ਗਿਆ ਹੈ। ਉਨ੍ਹਾਂ ਵੱਲ੍ਹੋਂ ਕੀਤੇ ਸਟੇਸ਼ਨ ਚੋਣ ਉਪਰੰਤ ਉਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ।
ਡੀ ਪੀ ਆਈ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਵੱਲ੍ਹੋਂ ਜਾਰੀ ਹੁਕਮਾਂ ਤਹਿਤ
ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲੋੜੀਦੀਆਂ ਸ਼ਰਤਾਂ ਤਹਿਤ ਵੱਖ ਵੱਖ ਸਕੂਲਾਂ,ਦਫਤਰਾਂ ਵਿੱਚ ਜੁਆਇਨ ਕਰਵਾਉਣ ਦੇ ਹੁਕਮ ਦਿੱਤੇ ਹਨ।
ਉਧਰ 100 ਦੇ ਕਰੀਬ ਸਕੂਲਾਂ ਨੂੰ ਇਨ੍ਹਾਂ ਪਦ ਉਨਤੀਆਂ ਨਾਲ ਪੱਕੇ ਤੌਰ ਤੇ ਕਲਰਕ ਮਿਲਣ ਕਾਰਨ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਾਧੂ ਚਾਰਜਭਾਗ ਸੰਭਾਲਣ ਨਾਲ ਪੰਜਾਬ ਭਰ ਦੇ ਸਕੂਲਾਂ ਦਾ ਕੰਮਕਾਜ ਹੋਰ ਸਿਖਾਲਾ ਹੋਵੇਗਾ, ਸਕੂਲਾਂ ਨਾਲ ਸਬੰਧਿਤ ਕਾਰਜਾਂ ਨੂੰ ਬਲ ਮਿਲੇਗਾ।
ਉਧਰ ਪਦਉਨਤ ਕਰਮਚਾਰੀਆਂ ਚ ਵੀ ਖੁਸ਼ੀ ਦੀ ਲਹਿਰ ਹੈ,ਉਨ੍ਹਾਂ ਦਾ ਕਹਿਣਾ ਹੈ,ਉਨ੍ਹਾਂ ਦੀ ਕੀਤੀ ਮਿਹਨਤ, ਯੋਗਤਾ ਨੂੰ ਸਿੱਖਿਆ ਵਿਭਾਗ ਨੇ ਬੂਰ ਪਾਇਆ ਹੈ ਅਤੇ ਉਹ ਹੋਰ ਉਤਸ਼ਾਹ ਨਾਲ ਕੰਮ ਕਰ ਸਕਣਗੇ।