Bathinda , 30 ਨਵੰਬਰ –
ਕੇਂਦਰੀ ਰਿਜ਼ਰਵ ਫੋਰਸ ਦੇ ਸਬ ਇੰਸਪੈਕਟਰ ਰਾਜਪਾਲ ਸਿੰਘ ਮੂਲ ਵਾਸੀ ਪਿੰਡ ਘੁੜਿਆਣਾ ਅੱਜ 60 ਸਾਲ ਦੀ ਉਮਰ ’ਚ ਕੇਂਦਰੀ ਰਿਜ਼ਰਵ ਫੋਰਸ ਦੇ ਗਰੁੱਪ ਸੈਂਟਰ ਪੰਚਕੁਲਾ ਤੋਂ ਸੇਵਾ ਮੁਕਤ ਹੋ ਗਏ ਹਨ। ਉਹ ਪਿੰਡ ਘੁੜਿਆਣਾ ਦੇ ਜੰਮਪਲ ਸਨ। ਉਨ੍ਹਾਂ ਨੇ ਆਪਣੀ 36 ਸਾਲ 12 ਦਿਨ ਦੀ ਸਰਵਿਸ ਦੌਰਾਨ ਗੁਹਾਟੀ, ਪਲੀਪੁਰਮ, ਪਾਲਮ ਏਅਰਪੋਰਟ, ਅਮ੍ਰਿਤਸਰ , ਸ਼ਿਲਾਂਗ, ਜੰਮੂ ਕਸ਼ਮੀਰ , ਮੇਰਠ ਅਤੇ ਭੁਪਾਲ ਅਤੇ ਸੀ.ਐਮ. ਸਕਿਊਰਟੀ ਪੰਜਾਬ ਚੰਡੀਗੜ੍ਹ ਵਿਖੇ ਸੇਵਾ ਨਿਭਾਈ। ਉਨ੍ਹਾਂ ਨੇ ਆਪਣੀ ਸਰਵਿਸ ਜਿਸ ਸੈਂਟਰ ਤੋਂ ਸ਼ੁਰੂ ਕੀਤੀ ਸੀ। ਉਸ ਸੈਂਟਰ ਤੋਂ ਆ ਕੇ ਹੀ ਉਨ੍ਹਾਂ ਦੀ ਸੇਵਾ ਮੁਕਤੀ ਹੋਈ। ਇਸ ਮੌਕੇ ਉਨ੍ਹਾ ਨੂੰ ਗਰੁੱਪ ਸੈਂਟਰ ਦੇ ਡਿਪਟੀ ਇੰਸਪੈਕਅਰ ਜਨਰਲ ਅਰਵਿੰਦ ਰਾਏ, ਡਿਪਟੀ ਕਮਾਂਡੈਂਟ ਹਰੀਸ਼ ਤ੍ਰਿਪਾਠੀ ਅਤੇ ਸੈਂਟਰ ਦੇ ਸਮੂਹ ਸਟਾਫ਼ ਨੇ ਸ਼ਾਨਦਾਰ ਵਿਦਾਈ ਦਿੱਤੀ।