You are currently viewing ਸ਼ਰੇਆਮ ਦਿੱਤਾ ਜਾ ਰਿਹਾ ਹੈ ਸੜਕ ਦੁਰਘਟਨਾਵਾਂ ਨੂੰ ਸੱਦਾ

ਸ਼ਰੇਆਮ ਦਿੱਤਾ ਜਾ ਰਿਹਾ ਹੈ ਸੜਕ ਦੁਰਘਟਨਾਵਾਂ ਨੂੰ ਸੱਦਾ

 

ਰਾਮਪੂਰਾਂਫੂਲ 5 ਫਰਵਰੀ (ਪਰਵਿੰਦਰ ਸਿੰਘ)

                                  ਇਥੋਂ ਨੇੜੇ ਟੀ ਪੁਆਇਟ ਫਰੀਦ ਨਗਰ ਸਰਵਿਸ ਰੋਂਡ ’ਤੇ ਟੋਏ ਨਜ਼ਰ ਆ ਰਹੇ ਹਨ  । ਇਸ ਕਾਰਨ ਕਿਸੇ ਸਮੇਂ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ । ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।  ਤੇਜ ਗਤੀ ਨਾਲ ਆਉਂਣ ਵਾਲੇ ਵਾਹਨ ਕਿਸੇ ਸਮੇਂ ਵੀ ਇਨ੍ਹਾਂ ਟੋਇਆਂ ਕਾਰਨ ਪਲਟ ਸਕਦੇ ਹਨ ।                    

                                ਸਥਾਨਕ ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕਰਦੇ ਹੋਏ  ਕਿਹਾ ਹੈ ਕਿ  ਸੜਕ ਤੇ ਬਣੇ ਟੋਏ ਟੱਬਿਆਂ ਨੂੰ ਭਰਿਆਂ ਜਾਵੇ ਅਤੇ ਸੜਕ ਦੀ ਮਰੁੰਮਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਿਆਂ ਜਾ ਸਕੇ ।