ਹੁਸ਼ਿਆਰਪੁਰ, 4 ਫਰਵਰੀ :(ਗੁਰਲਾਲ ਸਿੰਘ)
ਜ਼ਿਲ੍ਹੇ ਦੇ ਬਲਾਕ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਦੇ 30 ਕਿਸਾਨਾਂ ਨੂੰ ਪਿੰਡ ਸਨੋਰਾ ਬਲਾਕ ਭੋਗਪੁਰ ਜ਼ਿਲ੍ਹਾ ਜਲੰਧਰ ਵਿੱਚ ਬ੍ਰਿਗੇਡੀਅਰ (ਰਿਟਾ:) ਕੇ.ਐਸ. ਢਿੱਲੋਂ ਦੇ ਫਾਰਮ ਹਾਊਸ ’ਤੇ ਵਰਮੀਕੰਪੋਸਟ ਖਾਦ ਬਣਾਉਣ, ਇਸਦੀ ਗੁਣਵੱਤਾ ਅਤੇ ਫਾਇੰਦਿਆਂ ਦੇ ਬਾਰੇ ਵਿੱਚ ਜਾਣੂ ਕਰਵਾਉਣ ਲਈ ਇਕ ਦਿਨ ਦੀ ਟਰੇਨਿੰਗ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਸਐਕਸਪੋਜਰ ਵਿਜਿਟ-ਕਮ-ਟਰੇਨਿੰਗ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਕੋਰੋਨਾ ਮਹਾਂਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਧਿਆਨ ਰੱਖਦੇ ਹੋਏ ਕਿਸਾਨਾਂ ਦੀ ਸ਼ਮੂਲੀਅਰ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਵਿੱਚ ਬ੍ਰਿਗੇਡੀਅਰ ਢਿੱਲੋਂ ਨੇ ਕਿਸਾਨਾਂ ਨੂੰ ਵਰਮੀਕੰਪੋਸਟ ਖਾਦ ਜੋ ਕਿ ਖਾਸ ਕਿਸਮ ਦੇ ਗੰਡੋਇਆਂ ਤੋਂ ਬਣਦੀ ਹੈ ਨੂੰ ਤਿਆਰ ਕਰਨ ਦੌਰਾਨ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿੱਚ ਵਿਸਥਾਰ ਨਾਲ ਸਮਝਾਇਆ।
ਕੇ.ਐਸ ਢਿੱਲੋਂ ਨੇ ਦੱਸਿਆ ਕਿ ਅੱਜਕਲ ਦੇ ਫ਼ਸਲੀ ਚੱਕਰ ਨੂੰ ਸਫਲ ਬਣਾਉਣ ਵਿੱਚ ਵਰਮੀਕੰਪੋਸਟ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਉਨ੍ਹਾਂ ਖੇਤ ਵਿੱਚ ਵਰਮੀਕੰਪੋਸਟ ਬਣਾਉਣ ਦੇ ਢੰਗ, ਪ੍ਰਯੋਗ, ਫਾਇਦੇ ਅਤੇ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਜਿਸ ਵਿੱਚ ਸਹੀ ਸਮਾਂ, ਸਹੀ ਤਾਪਮਾਨ, ਸਹੀ ਨਮੀ ਦੀ ਮਾਤਰਾ, ਗਰਮ ਗੋਬਰ ਪ੍ਰਯੋਗ ਨਾ ਕਰਨਾ, ਵਰਮੀ ਪਿਟੋ ਵਿੱਚ ਪਾਣੀ ਦੇ ਨਿਕਾਸ ਆਦਿ ਦੇ ਬਾਰੇ ਵਿੱਚ ਧਿਆਨ ਰੱਖਣ ਲਈ ਕਿਸਾਨਾਂ ਨੂੰ ਦੱਸਿਆ। ਸਾਰੇ ਕਿਸਾਨਾਂ ਨੇ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਮਿੱਟੀ ਦੀ ਬਿਗੜਦੀ ਦਸ਼ਾ ਅਤੇ ਫ਼ਸਲਾਂ ਵਿੱਚ ਆ ਰਹੇ ਵੱਖ-ਵੱਖ ਤੱਥਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਵਰਮੀਕੰਪੋਸਟ ਖਾਦ ਬਣਾਉਣ ਲਈ ਛੋਟੇ ਪੱਧਰ ’ਤੇ ਯੂਨਿਟ ਲਗਾਉਣਗੇ। ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਪ੍ਰਭਮਨਿੰਦਰ ਕੌਰ, ਖੇਤੀਬਾੜੀ ਵਿਕਾਸ ਅਫ਼ਸਰ ਸਮਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਮਰਿੰਦਰ ਰਾਣਾ ਵੀ ਮੌਜੂਦ ਸਨ।