You are currently viewing ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਹੈ, ਝੂਠੀ ਅਫਵਾਹ ਦਾ ਖੰਡਨ

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਹੈ, ਝੂਠੀ ਅਫਵਾਹ ਦਾ ਖੰਡਨ

ਚੰਡੀਗੜ੍ਹ;- ਬੀਤੇ ਮੰਗਲਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਏਅਰਪੋਰਟ ਤੇ ਸਿਹਤ ਵਿਗੜਨ ਕਰਨ ਸੰਤੁਲਨ ਗਵਾਉਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਅਫਵਾਹ ਵਾਲੀ ਖਬਰ ਦਾ ਮੁੱਖ ਮੰਤਰੀ ਦਫਤਰ ਨੇ ਖੰਡਨ ਕੀਤਾ ਹੈ। 
ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਰੋਧੀ ਸਿਆਸੀ ਧਿਰ ਦੇ ਇਸ਼ਾਰੇ ਤੇ ਚੱਲ ਰਹੇ ਇੱਕ ਅਖਬਾਰ ਵੱਲੋਂ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਇਹ ਖਬਰ ਲਗਾਈ ਗਈ ਹੈ।
ਇਸ ਸਮੇਂ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਬਿਲਕੁਲ ਠੀਕ-ਠਾਕ ਹਨ ਤੇ ਉਹਨਾਂ ਦੀ ਸਿਹਤ ਵਿਗੜਨ ਵਾਲੀ ਅਫਵਾਹ ਕੋਰਾ ਝੂਠ ਹੈ ।