ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀ ਹੁੰਦੀ ਇਸ ਗੱਲ ਨੂੰ ਅਸੀ ਆਮ ਹੀ ਸੁਣਦੇ ਹਾਂ । ਦੁਨੀਆਂ ਤੇ ਘੁੰਮਦੇ ਕਈ ਵਾਰ ਕੁਝ ਅਜਿਹੇ ਲੋਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਹੈ । ਜੋ ਆਮ ਜਿੰਦਗੀ ਜਿਉਂਣ ਨਾਲੋਂ ਇਤਿਹਾਸ ਰਚਣ ਦੀ ਸੋਚ ਰੱਖਦੇ ਹਨ । ਸਬਰ, ਸੰਤੋਖ, ਤੇ ਅਣਥੱਕ ਮਿਹਨਤ ਸਦਕਾ ਮੰਜਿਲਾਂ ਨੂੰ ਛੂਹਣ ਦਾ ਜਿਗਰਾ ਰੱਖਦੇ ਹਨ । ਸੁਪਨੇ ਤਾਂ ਹਰ ਕੋਈ ਦੇਖਦਾ ਹੈ । ਪਰ ਕੁੱਝ ਲੋਕ ਬੰਦ ਅੱਖਾਂ ਨਾਲ ਸੁਪਨੇ ਦੇਖਦੇ ਹਨ । ਸਵੇਰ ਹੋਣ ਸਾਰ ਹੀ ਸੁਪਨੇ ਅੱਖਾਂ ’ਤੇ ਦਿਮਾਗ ’ਚੋਂ ਗਾਇਬ ਹੋ ਜਾਦੇ ਹਨ, ਤੇ ਕੁਝ ਲੋਕ ਖੁਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਦੇ ਹਨ । ਇਹ ਉਹ ਸੁਪਨੇ ਹੁੰਦੇ ਹਨ ਜੋ ਨਾ ਰੁਕਣ ਦਿੰਦੇ ਹਨ ਤੇ ਨਾ ਸੋਣ । ਬੱਸ ਦਿਨ ਰਾਤ ਮਿਹਨਤ ਕਰਨ ਲਈ ਮਜ਼ਬੂਰ ਕਰਦੇ ਹਨ । ਮੈਂ ਅੱਜ ਤੁਹਾਡੇ ਨਾਲ ਇੱਕ ਅਜੇਹੇ ਇਨਸਾਨ ਦਾ ਜਿਕਰ ਕਰਨ ਜਾਂ ਰਿਹਾ ਹਾ ਜਿਸ ਨੇ ਕਮਾਲ ਕੀਤਾ । ਅਪਣੇ ਵਿਸ਼ਵਾਸ ਅਤੇ ਮਿਹਨਤ ਦੇ ਸਦਕਾ ਉਸ ਮੰਜਿਲ ਨੂੰ ਹਾਸਲ ਕੀਤਾ ਜਿਸ ਤੇ ਪਹੁੰਚਣ ਲਈ ਵੱਡੇ –ਵੱਡੇ ਲੋਕ ਹੋਸਲਾ ਛੱਡ ਦਿੰਦੇ ਹਨ ।
10ਵੀ ਚੋਂ ਪੂਰੇ ਪੂਰੇ ਨੰਬਰਾਂ ਤੇ ਪਾਸ ਹੋਣ ਵਾਲਾ ਮੰਗਤ ਸਿੰਘ ਬਣਿਆ ਲੋਕਾ ਲਈ ਰੁਜ਼ਗਾਰ ਦਾ ਸਾਧਨ
ਮੰਗਤ ਸਿੰਘ ਦਾ ਜਨਮ 27/12/1988 ਪਿੰਡ ਮਲੂਕਪੁਰ ਜਿਲ੍ਹਾਂ ਫਾਜਿਲਕਾ ਵਿਖੇ ਪਿਤਾ ਲੱਖਾ ਸਿੰਘ , ਮਾਤਾ ਅੰਗਰੇਜ਼ ਕੌਰ ਦੇ ਘਰ ਹੋਇਆ । ਮੰਗਤ ਸਿੰਘ ਦਾ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤਾ ਮਨ ਨਹੀ ਲੱਗਦਾ ਸੀ । ਉਹ ਕਈ ਵਾਰ ਸਕੂਲ ਜਾਣ ਦੀ ਬਜਾਏ ਆਪਣੇ ਦੋਸਤਾ ਨਾਲ ਘੁੰਮ ਕੇ ਘਰ ਵਾਪਸ ਚਲੇ ਜਾਦੇ ਸਨ । ਪੜ੍ਹਾਈ ਵਿੱਚ ਰੁਚੀ ਨਾ ਹੋਣ, ਤੇ ਘਰ ਦੀ ਆਰਥਿਕ ਸਥਿਤੀ ਕਮਜੋ਼ਰ ਹੋਣ ਕਾਰਨ ਮੰਗਤ ਨੇ ਆਪਣੀ ਪੜ੍ਹਾਈ ਵਿਚਕਾਰ ਛੱਡਣ ਦਾ ਫੈਸਲਾ ਕੀਤਾ । ਉਸਨੇ ਦਸਵੀ ਵੀ ਪੂਰੇ ਪੂਰੇ ਨੰਬਰਾਂ ਤੇ ਪਾਸ ਕੀਤੀ । ਪਿਤਾ ਨਾਲ ਕੰਮਕਾਰ ’ਚ ਹੱਥ ਵਟਾਉਣ ਦਾ ਫੈਸਲਾ ਕੀਤਾ । ਕੁਝ ਸਮੇਂ ਬਾਅਦ ਘਰ ਦੀ ਹਾਲਤ ਦੇਖਦੇ ਹੋਏ ਮੰਗਤ ਨੂੰ ਆਪਣੇ ਕਈ ਸੁਪਨੇ ਛੱਡਣੇ ਪਏ । ਪਰ ਉਹ ਹਾਰ ਮੰਨਣ ਵਾਲਿਆਂ ਚੋਂ ਨਹੀ ਸੀ । ਉਸ ਨੇ ਕੁਝ ਵੱਡਾ ਕਰਨ ਦਾ ਮਨ ਬਣਾਇਆ ਤੇ ਦਿਨ ਰਾਤ ਪੜ੍ਹਾਈ ਕਰਨੀ ਸੁਰੂ ਕਰ ਦਿੱਤੀ । ਮੰਗਤ ਨੇ ਫੈਸਲਾ ਕੀਤਾ ਕਿ ਮੈਂ ਆਈ.ਟੀ ਕੰਪਨੀ ਵਿੱਚ ਨੌਕਰੀ ਕਰਾਗਾਂ ਪਰ ਇੱਕ ਦਸਵੀ ਪਾਸ ਉਹ ਵੀ ਪੂਰੇ ਪੂਰੇ ਨੰਬਰਾਂ ਤੇ ਪਾਸ ਕੀਤੀ ਤੇ ਨੌਕਰੀ ਆਈ ਟੀ ਕੰਪਨੀ ’ਚ ਕਰਨ ਦਾ ਸੁਪਨਾ ਦੇਖਣਾ । ਜਦ ਉਸਨੇ ਇਹ ਗੱਲ ਆਪਣੇ ਕੁਝ ਖਾਸ ਦੋਸਤਾ ਨਾਲ ਸਾਝੀ ਕੀਤੀ ਤਾ ਉਹਨਾਂ ਨੇ ਉਸਦਾ ਮਜਾਕ ਉਡਾਇਆਂ ਅਤੇ ਕੋਈ ਹੱਥੀ ਕੰਮ ਸਿੱਖਣ ਦੀ ਸਲਾਹ ਦਿੱਤੀ ।
ਪਰ ਸੁਪਨੇ ਦੇਖਣਾ ਅਤੇ ਉਨ੍ਹਾਂ ਨੂੰ ਹੋਸਲੇ ’ਚ ਬਦਲਣ ਲਈ ਜਿਸ ਹੋਸਲੇ ਤੇ ਅੱਗ ਦੀ ਲੋੜ ਹੁੰਦੀ ਹੈ । ਮੰਗਤ ਵਿੱਚ ਛੋਟੀ ਉਮਰੇ ਹੀ ਲੱਗ ਚੁੱਕੀ ਸੀ । ਸਮੇਂ ਦੇ ਨਾਲ-ਨਾਲ ਹੋਸਲਾ ਹੋਰ ਵਧਦਾ ਗਿਆਂ । ਮੰਗਤ ਨੇ ਵੈਬ ਡਜਾਇਨਰ ਦੀ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਬੰਦੇ ਨੇ ਕਦੀ ਕੰਪਿਊਟਰ ਨੂੰ ਸਹੀ ਤਰੀਕੇ ਨਾਲ ਚਲਾਇਆ ਵੀ ਨਹੀ ਸੀ ਉਹ ਉਸ ਲਾਈਨ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਜਿੱਦ ਤੇ ਬੈਠਾ ਸੀ ਸੋਚ ਕੇ ਵੀ ਅਚੰਭਾ ਲੱਗਦਾ ਹੈ । ਰਾਸਤੇ ਵਿੱਚ ਬਹੁਤ ਮੁਸ਼ਕਲਾ ਆਉਂਣ ਦੇ ਬਾਅਦ , ਲੋਕਾ ਦੀਆਂ ਟਿਚਰਾ ਦਾ ਸਾਹਮਣਾ ਕਰਨ ਦੇ ਬਾਅਦ ਵੀ ਮੰਗਤ ਸਿੰਘ ਨੇ ਆਪਣਾ ਕੋਰਸ ਪੂਰਾ ਕੀਤਾ ਤੇ ਨੌਕਰੀ ਦੀ ਤਲਾਸ਼ ਕਰਨੀ ਸੁਰੂ ਕਰ ਦਿੱਤੀ। ਬਹੁਤ ਹੀ ਪੱਛੜੇ ਇਲਾਕੇ ਵਿੱਚ ਪਿੰਡ ਹੋਣ ਕਾਰਨ ਮੰਗਤ ਇਸ ਗੱਲ ਤੋਂ ਜਾਣੂ ਸਨ ਕਿ ਇਥੇ ਨੌਕਰੀ ਲੱਗਨਾ ਤਾ ਔਖਾ ਹੈ । ਮੰਗਤ ਨੇ ਚੰਡੀਗੜ੍ਹ ਨੌਕਰੀ ਕਰਨ ਦਾ ਫੈਸਲਾ ਕੀਤਾ ਤੇ ਲੱਖਾ ਸੁਪਨਿਆਂ ਨੂੰ ਅੱਖਾ ’ਚ ਸਜਾ ਕਿ ਚੰਡੀਗੜ੍ਹ ਤੋਂ ਆਪਣਾ ਸਫਰ ਸ਼ੁਰੂ ਕੀਤਾ
ਅੰਗਰੇਜੀ ’ਚ ਹੱਥ ਤੰਗ ਹੋਣ ਕਾਰਨ ਮੰਗਤ ਨੂੰ ਕਈ ਕੰਪਨੀਆਂ ਨੇ ਨੌਕਰੀ ਦੇਣ ਤੋਂ ਨਾਂਹ ਕਰ ਦਿੱਤੀ ਦੱਸਣ ਅਨੁਸਾਰ ਉਹ ਹਰ ਰੋਜ ਨੌਕਰੀ ਦੀ ਤਲਾਸ਼ ਚ ਘਰੋਂ ਨਿੱਕਲਦੇ ਸਨ । ਹਰ ਵਾਰ ਨਿਰਾਸ਼ਾ ਦਾ ਸਾਹਮਣਾ ਕਰ ਕੇ ਘਰ ਵਾਪਸ ਆਉਂਦੇ ਸਨ । ਸ਼ੁਰੂਆਤੀ ਦੌਰ ਵਿੱਚ ਮੰਗਤ ਨੇ ਟੇਬਲ ਤੇ ਸੌ ਕੇ ਆਪਣਾ ਗੁਜਾਰਾ ਕੀਤਾ । ਪਰ ਜੇ ਹਾਰਨਾ ਹੁੰਦਾ ਤਾ ਉਸਨੇ ਸਫਰ ਸੁਰੂ ਹੀ ਨਹੀ ਕਰਨਾ ਸੀ । 10 ਪਾਸ ਹੋਣ ਕਾਰਨ ਤੇ ਅੰਗਰੇਜੀ ਦੀ ਕਮੀ ਕਾਰਨ ਮੰਗਤ ਸਿੰਘ ਨੇ ਬਹੁਤ ਰਿਜੈਕਸ਼ਨ ਦਾ ਸਾਹਮਣਆ ਕੀਤਾ । ਆਖਰ ਮੰਗਤ ਦੀ ਨੂੰ ਇੱਕ ਆਈ.ਈ ਕੰਪਨੀ ਵਿੱਚ ਨੌਕਰੀ ਮਿਲੀ ਬਹੁਤ ਹੀ ਘੱਟ ਤਨਖਾਹ ਤੇ ਜਿਸ ਨਾਲ ਉਸਨੂੰ ਗੁਜਾਰਾ ਕਰਨਾ ਵੀ ਮੁਸ਼ਕਲ ਸੀ ਪਰ ਮੰਗਤ ਨੇ ਨੌਕਰੀ ਕੀਤੀ ਤੇ ਆਪਣਾ ਦਿਖਾਇਆਂ ਫਿਰ ਉਸਨੇ ਆਪਣੇ ਸੁਪਨੇ ਹੋਰ ਵੱਡੇ ਕਰ ਲਏ । ਮਿਹਨਤ ਕਰਦੇ ਹੋਏ ਮੰਗਤ ਨੇ ਆਪਣੀ ਅੱਲਗ ਪਛਾਣ ਕੰਪਨੀ ’ਚ ਬਣਾ ਲਈ । ਬੱਸ ਫਿਰ ਕੀ ਸੀ ਮੰਗਤ ਦੀ ਸੈਲਰੀ ਵਿੱਚ ਵਾਧਾ ਹੋਇਆ । ਲੰਮੇ ਸਮੇਂ ਦੇ ਸੰਘਰਸ਼ ਬਾਆਦ ਉਸਨੇ ਆਪਣੀ ਆਈ.ਟੀ ਕੰਪਨੀ ਟੈਬ ਡਿਫਾਇਨਰ ਦੇ ਨਾਮ ਤੇ ਸ਼ੁਰੂ ਕੀਤੀ ਜੋ ਕਿ ਹੁਣ ਲੋਕਾ ਲਈ ਰੁਜ਼ਗਾਰ ਦਾ ਸਾਧਨ ਬਣੀ ਹੋਈ ਹੈ । ਮੰਗਤ ਦਾ ਕਿਹਣਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਤਜ਼ਰਬਾ ਜਰੂਰੀ ਹੈ । ਹਮੇਸਾ ਕੁਝ ਸਿਖਦੇ ਰਹੋ ਤੁਸੀ ਜੋ ਸੋਚ ਸਕਦੇ ਹੋ ਉਹ ਕਰ ਸਕਦੇ ਹੋ । ਸੁਪਣੇ ਹਮੇਸ਼ਾ ਖੁਲੀਆਂ ਅੱਖਾ ਨਾਲ ਦੇਖੋ ਤੇ ਪੂਰਾ ਕਰਨ ਲਈ ਜਾਨ ਲਗਾ ਦਿਉ।
ਗੁਰਲਾਲ ਸਿੰਘ
9646892123