“ਭਾਰਤ ਮੇਰਾ ਪਿਆਰਾ ਦੇਸ਼”
ਭਾਰਤ ਮੇਰਾ ਪਿਆਰਾ ਦੇਸ਼, ਸਾਰੇ ਜੱਗ ਤੋਂ ਨਿਅਾਰਾ ਦੇਸ਼,
ੳੁੱਤਰ ਦੇ ਵਿੱਚ ਖੜਾ ਹਿਮਾਲਾ, ਦੇਸ ਮੇਰੇ ਦਾ ਹੈ ਰਖਵਾਲਾ,
ਗੰਗਾ, ਜਮੁਨਾ, ਨਦੀਅਾਂ ਵੱਜਣ, ਸਤਲੁਜ ਰਾਵੀ ਚੰਗੇ ਲੱਗਣ ,
ਪਰਬਤ ਨਦੀਅਾਂ ਨਹਿਰਾਂ ਖਾਲ, ਭਾਰਤ ਨੂੰ ਕਰਦੇ ਖੁਸ਼ਹਾਲ,
ਸਿਫਤ ਕਰਾਂ ਕੀ ਇਸ ਦੇ ਹਾਣੀ, ਇਸਦੇ ਚਾਂਦੀ ਰੰਗੇ ਪਾਣੀ,
ਸੁੰਦਰ ਜੰਗਲ ਬੇਲੇ ਇੱਥੇ, ਤਰ੍ਹਾਂ -ਤਰ੍ਹਾਂ ਦੇ ਮੇਲੇ ਇੱਥੇ,
ਦੇਸ਼ ਦੀ ਰਾਖੀ ਕਰਨ ਜਵਾਨ, ਸੋਨਾ ਪੈਦਾ ਕਰਨ ਕਿਸਾਨ,
ਝਾਂਸੀ ਜਿਹੀਅਾਂ ਅਣਖੀ ਨਾਰਾਂ, ਬਹੁਤ ਬਹਾਦੁਰ ਹਨ ਮੁਟਿਆਰਾਂ,
ਭਾਰਤ ਮੇਰਾ ਪਿਆਰਾ ਦੇਸ਼, ਸਾਰੇ ਜੱਗ ਤੋਂ ਨਿਤਾਰਾ ਦੇਸ਼ |
ਮਨਜੀਤ ਕੌਰ
+91 8968611428
ਪਿੰਡ ਕਾਕੜਾ, ਜ਼ਿਲਾ ਸੰਗਰੂਰ