ਬੇਸਹਾਰਿਆਂ ਨੂੰ ਦਿਓ ਸਹਾਰਾ
ਜਿਵੇ ਜਿਵੇ ਦੇਸ਼ ਵਿਚ ਕਾਰੋਨਾ ਦੇ ਕੇਸ ਦਿਨ ਪ੍ਰਤੀ ਦਿਨ ਵੱਧ ਰਹੇ ਹਨ | ਉਵੇਂ – ਉਵੇਂ ਸਰਕਾਰਾਂ ਸਖ਼ਤ ਨਿਯਮ ਜਾਰੀ ਕਰ ਰਹੀਆਂ ਨੇ ਤਾ ਜੋ ਕਾਰੋਨਾ ਨੂੰ ਰੋਕਿਆ ਜਾ ਸ ਕੇ | ਨਿਯਮਾਂ ਵਿੱਚ ਵੀ ਸਖ਼ਤੀ ਕੀਤੀ ਜਾ ਰਹੀ ਹੈ | ਕੁਝ ਰਾਜਾਂ ਨੇ ਤਾਲਾਬੰਦੀ ਕੀਤੀ , ਕੁਝ ਰਾਜਾਂ ਵਿੱਚ ਨਾਇਟ ਕਰਫਿਉ ਲਗਾ ਦਿੱਤਾ ਗਿਆ ਹੈ ਜਿਵੇ ਜਿਵੇ ਸਮਾਂ ਗੁੱਜਰ ਰਿਹਾ ਹੈ ਹਲਾਤ ਖ਼ਰਾਬ ਹੁੰਦੇ ਜਾ ਰਹੇ ਨੇ , ਜਿਸਦੇ ਚੱਲਦੇ ਮਜ਼ਦੂਰ ਵਰਗ ਵੀ ਆਪਣੇ ਘਰ ਵਾਪਿਸ ਜਾ ਰਿਹਾ ਹੈ ਮਜਦੂਰ ਵਰਗ ਕਾਰੋਨਾ ਤੋ ਨਹੀਂ ਭੁਖਮਰੀ ਦੇ ਡਰ ਤੋ ਆਪਣੇ ਘਰ ਵੱਲ ਜਾ ਰਿਹਾ ਹੈ | ਭੁਖ ਤਾਂ ਸਾਰਿਆਂ ਨੂੰ ਲਗਦੀ ਹੈ ਓਹੋ ਚਾਹੇ ਇਨਸਾਨ ਹੋਵੇ ਜਾਂ ਫਿਰ ਕੋਈ ਵੀ ਜਾਨਵਰ ਪਰ ਇਨਸਾਨ ਆਪਣੇ ਘਰ ਜਾ ਰਿਹਾ ਹੈ ਸਿਰਫ ਰੋਟੀ ਲਈ | ਇਨਸਾਨੀਯਤ ਦੇ ਨਾਤੇ ਸਾਡਾ ਵੀ ਕੋਈ ਫਰਜ਼ ਬਣਦਾ ਹੈ | ਸਾਨੂੰ ਹਰ ਕਿਸੀ ਨੂੰ ਆਪਣੇ ਘਰ ਦੀ ਛੱਤ ਅਤੇ ਘਰ ਦੇ ਬਾਹਰ ਪਾਣੀ ਜ਼ਰੂਰ ਰੱਖਣਾ ਚਾਹੀਦਾ ਅਤੇ ਨਾਲ ਹੀ ਕੁਝ ਖਾਣ ਲਈ ਵੀ, ਹਰ ਰੋਜ ਸਾਰਿਆਂ ਦੇ ਘਰ ਸਬਜ਼ੀ ਤਾ ਰੋਜ ਬਣਦੀ ਹੈ ਹਰ ਰੋਜ ਛਿਲਕੇ ਵੀ ਹੁੰਦੇ ਹਨ ਉਸ ਨੂੰ ਕੁੜੇ ਦਾਨ ਵਿਚ ਪਾਉਣ ਦੇ ਥਾਂ ਅਸੀਂ ਘਰ ਦੇ ਬਹਾਰ ਰੱਖੇ ਢੱਬੇ ਵਿੱਚ ਪਾ ਕੇ ਰੱਖੋ ਨਾਲ ਹੀ ਕੁਝ ਰੋਟੀਆਂ ਵੀ ਰੱਖ ਦਿਓ | ਜਾਨਵਰ ਵੇ ਜੁਬਾਨ ਹੈ ਪਰ ਹੈ ਓਹੋ ਵੀ ਮਾਲਕ ਦਾ ਭੇਜਿਆ ਹੋਇਆ | ਇਸ ਔਖੀ ਘੜੀ ਨੂੰ ਸਾਨੂੰ ਮਿਲ ਜੁਲ ਕੇ ਲੰਘਾਉਣਾ ਪੈਣਾ ਹੈ ਕਿਉਕਿ ਇਨਸਾਨੀਯਤ ਸਭ ਤੋਂ ਵੱਡਾ ਧਰਮ ਹੈੈ
ਵਿਨੋਦ ਕੁਮਾਰ