You are currently viewing ਬੁੱਧੀਜੀਵੀ ਹਲਕਿਆਂ ਵਿੱਚ ਖਿੱਚ ਦਾ ਕੇਂਦਰ ਬਣਿਆਂ  ਬਲਜੀਤ ਸ਼ਰਮਾ

ਬੁੱਧੀਜੀਵੀ ਹਲਕਿਆਂ ਵਿੱਚ ਖਿੱਚ ਦਾ ਕੇਂਦਰ ਬਣਿਆਂ ਬਲਜੀਤ ਸ਼ਰਮਾ

ਬਠਿੰਡਾ ( ਸੱਤਪਾਲ ਮਾਨ ) -ਬਲਜੀਤ ਸ਼ਰਮਾ ਇਕ ਮਘਦਾ ਸੂਰਜ, ਸੰਵੇਦਨਸ਼ੀਲ, ਉੱਚੀ ਅਤੇ ਬੁਲੰਦ ਸੋਚ ਦਾ ਮਾਲਕ, ਹਮੇਸ਼ਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ, ਕਿਰਸਾਨ ਤੇ ਕਿਸਾਨੀ, ਪਿੰਡਾਂ ਤੇ ਸ਼ਹਿਰਾਂ ਦੀ ਗੱਲ ਰੱਖਣ ਵਾਲਾ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਆਕਾਸ਼ਵਾਣੀ ਐਫ.ਐਮ. ਬਠਿੰਡਾ ਤੋਂ ਆਪਣੀ ਸ਼ੁੱਧ ਪੰਜਾਬੀ ਤੇ ਵਿਆਕਰਨ ਰਾਹੀ ਠੇਠ ਮਲਵਈ ਭਾਸ਼ਾ ‘ਚ ਧਾਰਾ ਪ੍ਰਵਾਹ ਬੋਲਦਾ ਹੋਇਆ ‘ਬੱਚਿਆਂ, ਨੌਜਵਾਨਾਂ, ਯੂਨੀਵਰਸਿਟੀਆਂ, ਕਾਲਜਾਂ, ਪੇਂਡੂ ਤੇ ਸ਼ਹਿਰੀ ਖਿੱਤੇ ਦੀਆਂ ਨੌੌਜ਼ਵਾਨ ਕੁੜੀਆਂਂ, ਕਿਸਾਨੀ ਵੀਰਾਂ ਤੇ ਬੀਬੀ ਬਜ਼ੁਰਗਾਂ ਤੇ ਸਮੂਹ ਆਕਾਸ਼ਬਾਣੀ ਬਠਿੰਡਾ ਨੂੰ ਸੁਣਨ ਵਾਲੇ ਬੁੱਧੀਜੀਵੀ ਹਲਕਿਆਂ ਵਿੱਚ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ। ਬਲਜੀਤ ਸ਼ਰਮਾ ਨੇ ਆਪਣੀ ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਸ਼ਿਮਲਾ ਤੇ ਆਕਾਸ਼ਵਾਣੀ ਪਟਿਆਲਾ ਕੇਂਦਰਾਂ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਨੇੇ। ਖਿਦਰਾਨੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਦਾ ਜੰਮਪਲ ਇੱਕ ਕਿਰਸਾਨੀ ਪਰਿਵਾਰ ਦਾ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਅਤੇ ਪਿਤਾ ਸਵਰਗਵਾਸੀ ਯਸ ਕੁਮਾਰ ਸ਼ਰਮਾ ਦੇ ਘਰ ਜਨਮ ਲਿਆ, ਜਿਨ੍ਹਾਂ ਨੇ ਆਪਣੇ ਦੋ ਬੱਚਿਆਂ ਬਲਜੀਤ ਅਤੇ ਦਿਲਜੀਤ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਨੇ। ਉੱਚ ਵਿੱਦਿਆ ਲਈ ਆਪਣੇ ਦੋਹਾਂ ਬੱਚਿਆਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਵਿੱਦਿਆ ਪ੍ਰਾਪਤ ਕਰਾਉਂਣ ਲਈ ਬਹੁਤ ਅਣਥੱਕ ਮਿਹਨਤ ਕੀਤੀ। ਬਲਜੀਤ ਸ਼ਰਮਾ ਦੇ ਛੋਟੇ ਭਰਾ ਬਲਜੀਤ ਸ਼ਰਮਾ ਦੀ ਬਦੌਲਤ ਜ਼ਿਲ੍ਹਾ ਅਟਾਰਨੀ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਸਮਾਜ ਦੀ ਸੱਚੀ ਨਿਸ਼ਚਾ ਨਾਲ ਸੇਵਾ ਕਰ ਰਹੇ ਨੇ। ਬਲਜੀਤ ਸ਼ਰਮਾ ਸੱਚ ਨੂੰ ਬਹੁਤ ਵੱਡਾ ਮੰਨਦੇ ਨੇ। ਸੱਚ ਤੋਂ ਬਿਨਾਂ ਤੇ ਸੱਚ ਤੋਂ ਕਿਨਾਰਾ ਕਰਨ ਵਾਲੇ ਲੋਕ ਉਸਨੂੰ ਚੰਗੇ ਨਹੀਂ ਲੱਗਦੇ। ਸੱਚ ਕਹਿਣਾਂ, ਸੱਚ ਹੰਢਾਉਣਾਂ, ਸੱਚ ਲਿਖਣਾਂ ਅਤੇ ਸੱਚ ਬੋਲਣਾਂ ਉਹਨਾਂ ਨੂੰ ਚੰਗਾ ਲੱਗਦਾ ਹੈ। ਰਾਤ ਨੂੰ ਰਾਤ, ਦਿਨ ਨੂੰ ਦਿਨ ਨਾ ਕਹਿਣ ਵਾਲੇ ਲੋਕ ਉਸ ਨੂੰ ਧਰਤੀ ‘ਤੇ ਭਾਰ ਲੱਗਦੇ ਨੇ। ਅਜਿਹੇ ਲੋਕਾਂ ਦਾ ਭਾਰ ਉਸਦੀ ਚੇਤਨਤਾ ਦੇ ਦਾਇਰੇ ਨੂੰ ਵਿਸ਼ਾਲ ਕਰਦਾ ਹੈ। ਉਹ ਚਾਹੁੰਦਾ ਹੈ ਕਿ ਇਸ ਧਰਤੀ ‘ਤੇ ਭੇਦ ਭਾਵ ਨਾ ਹੋੋਣ, ਮਨੁੱਖ ਨੂੰ ਮਨੁੱਖ ਦੇ ਤੌਰ ‘ਤੇ ਲਿਆ ਜਾਣਾਂ ਚਾਹੀਦਾ ਹੈ। ਉਹ ਵਿਚਲੀ ਲਿਆਕਤ ਦੇ ਆਧਾਰ ‘ਤੇ ਹਰ ਥਾਂ ‘ਤੇ ਉਸ ਨੂੰ ਇੱਜਤ ਮਾਣ ਮਿਲਦਾ ਅਤੇ ਮਿਲਣਾਂ ਚਾਹੀਦਾ ਹੈ। ਬਲਜੀਤ ਸ਼ਰਮਾ ਦੇ ਅੰਦਰ ਅੱਗ ਹੈ, ਇਹ ਅੱਗ ਕਦੇ ਜਾਗਦੇ ਦੀ ਧੁਖਦੀ ਹੈ, ਕਦੇ ਛੋਲੇ ਛੱਡਦੀ ਤੇ ਕਦੇ ਸੁਲਘਦੀ ਹੈ। ਇਹ ਅੱਗ ਕਦੇ-ਕਦੇ ਅੰਤਾਂ ਦਾ ਸੇਕ ਛੱਡਦੀ ਮਹਿਸੂਸ ਹੁੰਦੀ ਹੈ ਤੇ ਕਦੇ ਕਈ ਥਾਈ ਇਹੋ ਅੱਗ ਕੋਸੀ-ਕੋਸੀ ਜਾਪਦੀ ਨਿੱਘ ਜਿਹਾ ਦਿੰਦੀ ਹੈ। ਸੂਰਜ ਤੇ ਸਮੁੰਦਰ ਨਾਲ ਉਸ ਦੀ ਰਾਸ਼ੀ ਮਿਲਦੀ ਹੈ। ਉਹ ਆਪਣੀ ਆਵਾਜ਼ ਨਾਲ ਸ੍ਰੋਤਿਆਂ ਨੂੰ ਮੰਤਰ ਮੁਗਧ ਕਰਦਾ ਹੋਇਆ ਆਪਣੇ ਕਾਵਿ ਖਿਆਲਾਂ ‘ਚ ਮਘਦਾ ਹੋਇਆ ਅਕਸਰ ਸੂਰਜ ਵਿੱਚ ਜਾ ਰਲਦਾ ਹੈ ਤੇ ਕਈ ਵੇਰਾਂ ਲਿਖਤਾਂ ਤੇ ਬੋਲਦਾ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਗਵਾਚ ਜਾਂਦਾ ਹੈ। ਸੂਰਜ ਅਤੇ ਸਮੁੰਦਰ ਉਸਦੀ ਸਮੁੱਚੀ ਸ਼ਕਤੀ ਵਿੱਚੋਂ ਇੱਕ ਮੁੱਖ ਪਹਿਲੂ ਬਣਕੇ ਉਭਰਦੇ ਹਨ। ਇਹਨਾਂ ਸਾਰੇ ਸਮੀਕਰਨਾਂ ਅਤੇ ਪਸਾਰਾਂ ਕਰਕੇ ਕਈ ਵਾਰੀ ਉਹ ਬੋਲਦਾ-ਬੋਲਦਾ ਕਈ ਬੰਦਿਸ਼ਾਂ ਦੀ ਪਰਵਾਹ ਨਾ ਕਰਦਾ ਹੋਇਆ ਆਕਾਸ਼ਵਾਣੀ ਦੇ ਪਲੇਟਫਾਰਮ ਤੋਂ ਸੱਚ ਬੋਲਣ ਦੀ ਜੁਰਤ ਰੱਖਦਾ ਹੈ। ਬਲਜੀਤ ਸ਼ਰਮਾ ਦੀ ਰਹਿਨੁਮਾਮੀ ‘ਚ ਆਕਾਸ਼ਵਾਣੀ ਐਫ.ਐਮ. ਬਠਿੰਡਾ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਨੇ। ਜਿਨ੍ਹਾਂ ਵਿੱਚੋਂ ਆਪਣਾ ਵਿਰਸਾ ਆਪਣਾ ਸੱਭਿਆਚਾਰ, ਪਿੰਡਾਂ ਵਾਲੇ ਸ਼ਹਿਰਾਂ ਵਾਲੇ, ਖੁੰਢ ਚਰਚਾ, ਸੁਖਨ ਦੇ ਵਾਰਿਸ, ਹੱਡ ਬੀਤੀਆਂ ਜੱਗ ਬੀਤੀਆਂ, ਰੱਬ ਨੇ ਬਣਾਈਆਂ ਜੋੜੀਆਂ, ਹੈਲੋ ਡਾਕਟਰ, ਦੋ ਗੱਲਾਂ ਕਰੀਏ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਛਾਵਾਂ ਠੰਡੀਆਂ ਨੇ ਬੋਹੜ ਦੀਆਂ, ਮਿੱਟੀਆਂ ਬਾਜਾਂ ਮਾਰਦੀ, ਮੇਰਾ ਪਿੰਡ ਫੌਜੀ ਵੀਰਾਂ ਦੀ ਪਸੰਦ, ਗੱਥੇ ਸਰਹੰਦਾਂ ਦੇ ਵੀ ਸਰੋਤਾਂ ਮੰਚ ਵਿਸ਼ੇਸ਼ ਨੇ। ਬਲਜੀਤ ਸ਼ਰਮਾ ਨੇ ਆਪਣੇ ਆਉਂਣ ਵਾਲੇ ਦਿਨਾਂ ਵਿੱਚ ਹੋਰ ਵੀ ਨਵੇਂ ਪ੍ਰੋਗਰਾਮ ਸਰੋਤਿਆਂ ਦੀ ਪਸੰਦ ਤੇ ਆਮ ਲੋਕਾਂ ਦੀ ਆਵਾਜ਼ ‘ਸਰਕਾਰ ਤੱਕ ਪਹੁੰਚਾਉਣ ਤੇ ਉਹਨਾਂ ਦੀਆਂ ਸਮੱਸਿਆ ਦੇ ਹੱਲ ਲਈ ਮੌਕੇ ‘ਤੇ ਹੀ ਨਜਿੰਠਣ ਲਈ ਵੀ ਨਵੇਂ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ ਤੇ ਸਮੂਹ ਪ੍ਰਿੰਟ ਮੀਡੀਆ ਦੇ ਸੰਗੀਤਕਾਰ ਤੇ ਨਵੇਂ ਪੱਤਰਕਾਰ ਵੀਰਾਂ ਨੂੰ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਤੇ ਆਕਾਸ਼ਵਾਣੀ ਐਫ. ਐਮ. ਬਠਿੰਡਾ ਦੇ ਵਿਹੜੇ ਵਿੱਚ ਆਉਣ ਲਈ ਖੁੱਲੇ ਦਿਲ ਨਾਲ ਸੱਦਾ ਦਿੱਤਾ।