ਬਰਾੜ ਪਰਿਵਾਰ ਨੇ ਦਿੱਤੀ ਹਮੇਸ਼ਾਂ ਲੋਕ ਮਸਲਿਆਂ ਨੂੰ ਹੱਲ ਕਰਨ ਦੇ ਲਈ ਪ੍ਰਾਥਮਿਕਤਾ: ਪ੍ਰੋ ਚੰਦੂਮਾਜਰਾ, ਬਰਾਡ਼
ਪ੍ਰੋਫੈਸਰ ਚੰਦੂਮਾਜਰਾ ਅਤੇ ਬਰਾੜ ਨੇ ਕੀਤਾ ਵਾਰਡ ਨੰਬਰ 41 -ਬੀਬੀ ਬਰਾਡ਼ ਅਤੇ ਵਾਰਡ ਨੰਬਰ 49 ਵਿਚ ਬੀਬੀ ਜੈਸਮੀਨ ਕੌਰ ਦੇ ਚੋਣ ਦਫਤਰਾਂ ਦਾ ਉਦਘਾਟਨ
ਮੋਹਾਲੀ 27 ਜਨਵਰੀ ( )
ਮੋਹਾਲੀ ਕਾਰਪੋਰੇਸ਼ਨ ਚੋਣਾਂ ਵਿੱਚ ਲੋਕੀਂ ਕਾਰਪੋਰੇਟ ਘਰਾਣਿਆਂ ਨੂੰ ਮੋਹਾਲੀ ਵਿੱਚੋਂ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ ਅਤੇ ਵਾਰਡ ਨੰਬਰ 41 ਤੋਂ ਅੱਜ ਬੀਬੀ ਰਣਜੀਤ ਕੌਰ ਬਰਾੜ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਜਿਸ ਮਿਲਵਰਤਣ ਨਾਲ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਇਸ ਉਦਘਾਟਨੀ ਸਮਾਰੋਹ ਤੇ ਵੱਡੀ ਇਕੱਤਰਤਾ ਹੋਈ ਹੈ ਤੇ ਲੋਕਾਂ ਨੇ ਬੀਬੀ ਰਣਜੀਤ ਕੌਰ ਬਰਾੜ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਇਸਦੇ ਲਈ ਬਰਾੜ ਪਰਿਵਾਰ ਵਧਾਈ ਦਾ ਪਾਤਰ ਹੈ ਇਹ ਗੱਲ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ- ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ,ਜ਼ਿਲ੍ਹਾ ਅਬਜ਼ਰਬਰ ਅਤੇ ਜ਼ਿਲ੍ਹਾ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਨੇ ਸਾਂਝੇ ਤੌਰ ਤੇ ਕਹੀ।
ਪ੍ਰੋ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਰਾੜ ਪਰਿਵਾਰ ਦੀ ਰਾਜਨੀਤੀ ਦੇ ਨਾਲ ਨਾਲ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਚਾਰਦਿਵਾਰੀ, ਬਿਜਲੀ ਦੇ ਕੰਮ, ਮੰਦਰ ਨਾਲ ਸਬੰਧਤ ਤੇ ਪਾਰਕ ਗਲ਼ੀਆਂ ਆਦਿ ਕੰਮਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਉਣ ਦੀ ਪ੍ਰਾਥਮਿਕਤਾ ਦੇ ਚਲਦਿਆਂ ਹੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਰਡ ਦਾ ਸਰਵਪੱਖੀ ਵਿਕਾਸ ਹੋਇਆ । ਇਸ ਦੌਰਾਨ ਚਰਨਜੀਤ ਸਿੰਘ ਬਰਾੜ ਤੇ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਵਾਰਡ ਨੰਬਰ 49 ਵਿਖੇ ਜੈਸਮੀਨ ਕੌਰ ਐਮਏ ਬੀ.ਐੱਡ. ਬਹੁਤ ਹੀ ਪੜੇ ਸਿੱਖੇ ਉਮੀਦਵਾਰ ਦੇ ਖੋਲ੍ਹੇ ਗਏ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ। ਇਕੱਠੇ ਹੋਏ ਲੋਕਾਂ ਵੇਲੇ ਪੜੇ ਲਿੱਖੇ ਉਮੀਦਵਾਰ ਦੇਣ ਤੇ ਧੰਨਵਾਦ ਕੀਤਾ।ਪ੍ਰੋ: ਚੰਦੂਮਾਜਰਾ ਤੇ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੱਤਾ ਵਿਚ ਰਹਿੰਦਿਆਂ ਆਨੰਦ ਮਾਣਿਆ ਅਤੇ ਅੱਜ ਪਾਰਟੀ ਨੂੰ ਅਲਵਿਦਾ ਆਖ ਕੇ ਹੋਰਨਾਂ ਕਾਰਪੋਰੇਟ ਘਰਾਣੇ ਨਾਲ ਹੱਥ ਮਿਲਾ ਲਿਆ ਹੈ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਮਨ ਬਣਾਈ ਬੈਠੇ ਹਨ ਅਤੇ ਲੋਕੀਂ 14 ਫਰਵਰੀ ਨੂੰ ਹੋਣ ਜਾ ਰਹੀਆਂ ਮੋਹਾਲੀ ਕਾਰਪੋਰੇਸ਼ਨ ਨੇ ਚੋਣਾਂ ਵਿਚ ਇਕ-ਇਕ ਵੋਟ ਤੱਕੜੀ ਚੋਣ ਨਿਸ਼ਾਨ ਉੱਤੇ ਪਾ ਕੇ ਮੁਹਾਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਬਣਾਉਣ ਜਾ ਰਹੇ ਹਨ । ਪ੍ਰੋ ਬਰਾੜ ਨੇ ਸਪੱਸ਼ਟ ਕਿਹਾ ਕਿ ਬੀਬੀ ਜੈਸਮੀਨ ਕੌਰ ਇੱਕ ਪੜ੍ਹੇ ਲਿਖੇ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਨੇਤਾ ਹਨ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸਿਆਸਤ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਣਾ ਵੀ ਮਿਲੇਗੀ ।
ਇਸ ਮੌਕੇ ਤੇ ਪ੍ਰੋ ਚੰਦੂਮਾਜਰਾ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਤੋਂ ਇਲਾਵਾ ਹਰਪਾਲ ਸਿੰਘ ਬਰਾਡ਼, ਨਰਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ,ਨਰਿੰਦਰ ਕੌਰ ਔਜਲਾ ਅਤੇ ਵੱਡੀ ਗਿਣਤੀ ਵਿੱਚ ਵਾਰਡ ਨੰਬਰ 41 ਦੇ ਬਸ਼ਿੰਦੇ ਹਾਜ਼ਰ ਸਨ ।