*ਬਠਿੰਡਾ ਬਲਾਕ ਦੇ 10 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਥਾਨ ਬਦਲਿਆ : ਡਿਪਟੀ ਕਮਿਸ਼ਨਰ*
ਬਠਿੰਡਾ, 28 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲੇ ਅਧੀਨ ਪੈਂਦੇ ਬਲਾਕ ਬਠਿੰਡਾ ਦੇ 10 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ (ਭੀਸੀਆਣਾ, ਵਿਰਕ ਕਲਾਂ, ਵਿਰਕ ਖੁਰਦ, ਬੁਰਜ ਮਹਿਮਾ, ਦਿਉਣ, ਦਿਉਣ ਖੁਰਦ, ਬੁਲਾਡੇ ਵਾਲਾ, ਬਹਿਮਣ ਦੀਵਾਨਾ, ਬਸਤੀ ਬਾਜੀਗਰ ਅਤੇ ਪਿੰਡ ਬੁੱਲੂਆਣਾ) ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਥਾਨ ਬਦਲ ਕੇ ਦਫਤਰ ਲਾਈਨਿੰਗ ਮੰਡਲ ਨੰਬਰ 8, ਪਜਸਪਵਨ ਗੋਨਿਆਣਾ ਰੋਡ, ਨੇੜੇ ਰੋਜ ਗਾਰਡਨ, ਬਠਿੰਡਾ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਉਕਤ ਪਿੰਡਾਂ ਦੀਆਂ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਥਾਨ ਪਹਿਲਾ
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਬਠਿੰਡਾ ਦੀ ਇਮਾਰਤ ਨਿਰਧਾਰਤ ਕੀਤਾ ਗਿਆ ਸੀ।
ਉਹਨਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਦਫਤਰ ਲਾਈਨਿੰਗ ਮੰਡਲ ਨੰਬਰ 8, ਪਜਸਪਵਨ ਗੋਨਿਆਣਾ ਰੋਡ, ਨੇੜੇ ਰੋਜ ਗਾਰਡਨ ਬਠਿੰਡਾ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।