ਮਿੱਟੀ ਨਹੀ ਪੰਜਾਬ ਦੀ ਅਣਖ ਹੈ – ਗਰੇਵਾਲ
ਟਿਕਰੀ ਬੌਰਡਰ 31 ਜਨਵਰੀ (ਗੁਰਲਾਲ ਸਿੰਘ)
ਟਿਕਰੀ ਬੌਰਡਰ ਤੇ ਕਿਸਾਨੀ ਅਦੋਲਨ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਗਾਇਕ ਕਨਵਰ ਗਰੇਵਾਲ ਪੰਜਾਬ ਦੀ ਮਿੱਟੀ ਲੈ ਕੇ ਸਟੇਜ ਤੇ ਹਾਜ਼ਰ ਹੋਏ । ਉਨਾਂ ਕਿਹਾ ਕਿ ਇਹ ਮਿੱਟੀ ਨਹੀ ਸਗੋਂ ਪੰਜਾਬ ਦੀ ਅਣਖ ਹੈ । ਉਨ੍ਹਾਂ ਲੋਕਾ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਜਿੱਤੇ ਬਿਨਾ ਪਿੱਛੇ ਨਹੀ ਮੁੜਨਾ । ਲੋਕ ਅਦੋਲਨ ਦੂਜੇ ਪੜ੍ਹਾਹ ਚ ਪਹੁੰਚ ਚੁੱਕਾ ਹੈ । ਕਨਵਰ ਗਰੇਵਾਲ ਨੇ ਕਿਹਾ ਕਿ ਇਹ ਸਮਾਂ ਕਿਸੇ ਨੂੰ ਨਿੰਦਨ ,ਸੁਲਾਹਣ ਦਾ ਨਹੀ ਸਗੋਂ ਇੱਕਜੁੱਟ ਹੋ ਕੇ ਅੰਦੋਲਨ ਚ ਸ਼ਾਮਲ ਹੋਣ ਦਾ ਹੈ ।
ਗਰੇਵਾਲ ਨੇ ਨੌਜੁਆਨਾਂ ਨੂੰ ਮਿੱਟੀ ਦਾ ਵਾਸਤਾ ਦਿੰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਅੰਦੋਲਨ ਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਭਵਿੱਖ ਨੂੰ ਬਚਾਉਂਣ ਲਈ ਸਭ ਨੂੰ ਵੱਧ ਚੜ੍ਹ ਕੇ ਅੱਗੇ ਆਉਂਣਾ ਚਾਹੀਦਾ ਹੈ ।ਇਸ ਤੋਂ ਇਲਾਵਾ ਉਨਾਂ ਨੋਜੁਵਾਨਾਂ ਦੇ ਜਜਬੇ ਦੀ ਸਲਾਘਾ ਕੀਤੀ ਅਤੇ ਜਿੱਤ ਤੱਕ ਜੋਸ਼ ਬਰਕਾਰ ਰੱਖਣ ਲਈ ਕਿਹਾ ।