ਅਣਥੱਕ ਮਿਹਨਤ ਸਦਕਾ ਪਾਲੀਵੁੱਡ ’ਚ ਵੱਖਰੀ ਜਗ੍ਹਾਂ ਬਣਾਉਂਣ ਵਾਲੇ ਵੀਡੀਓ ਨਿਰਦੇਸ਼ਕ – ਹਰਮਨ ਸਰਪੰਚ
ਪੰਜਾਬੀ ਫਿਲਮ ‘‘ਮਿੰਦੋ ਤਹਿਸੀਲਦਾਰਨੀ’’ ਨੇ ਦਿੱਤੀ ਪਹਿਚਾਣ
ਕਾਮਯਾਬੀ ਦਾ ਜਨੂੰਨ ਹੋਵੇ ਤਾਂ ਰਾਸਤੇ ਵਿੱਚ ਆਉਂਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਵੀ ਆਪਣੇ ਪੈਰ ਪਿਛਾਂਹ ਕਰ ਲੈਂਦੀਆਂ ਹਨ । ਸਕਰਾਤਮਕ ਸੋਚ ਅਤੇ ਲਗਨ ਨਾਲ ਕੀਤੀ ਗਈ ਮਿਹਨਤ ਇੱਕ ਨਾ ਇੱਕ ਦਿਨ ਰੰਗ ਜਰੂਰ ਦਿਖਾਉਂਦੀ ਹੈ। ਜਿੰਦਗੀ ਦੇ ਜੰਗ ਵਿੱਚ ਹਰ ਕੋਈ ਸੰਘਰਸ਼ ਕਰਦਾ ਹੈ । ਪਰ ਆਪਣੀ ਜਿੱਦ ਅਤੇ ਦ੍ਰਿੜਤਾਂ ਤੇ ਕਾਇਮ ਰਹਿ ਕੇ ਕਾਮਯਾਬੀ ਹਾਸਿਲ ਕਰਨ ਵਾਲੇ ਲੋਕ ਗਿਣਵੇਂ ਚੁਣਵੇ ਹੀ ਹੁੰਦੇ ਹਨ । ਕਾਮਯਾਬੀ ਦੇ ਰਸਤੇ ਵਿੱਚ ਆਉਂਣ ਵਾਲੀਆਂ ਔਕੜਾਂ ਤੇ ਪ੍ਰੇਸ਼ਾਨੀਆਂ ਤੋਂ ਡਰਦਿਆਂ ਬਹੁਤੇ ਆਪਣੀ ਹਾਰ ਸਵੀਕਾਰ ਲੈਂਦੇ ਹਨ । ਪਰ ਕਹਿੰਦੇ ਹਨ ਜਿੰਨਾਂ ਨੇ ਜਿੰਦਗੀ ਵਿੱਚ ਕੁੱਝ ਵੱਖਰਾ ’ਤੇ ਵੱਡਾ ਕਰਨਾ ਹੁੰਦਾ ਹੈ ਉਹ ਪਹਾੜਾਂ ਦੀ ਹਿੱਕ ਚੀਰਨ ਦਾ ਵੀ ਜਜ਼ਬਾ ਰੱਖਦੇ ਹਨ ।
ਕੁੱਝ ਵੱਡਾ ਕਰਨ ਦੀ ਤਾਂਘ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉਡਾ ਦਿੰਦੀ ਹੈ। ਇਹ ਉਹ ਅੱਗ ਹੁੰਦੀ ਹੈ ਜੋ ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਪੂਰੇ ਕਰਨ ਲਈ ਮਜਬੂਰ ਕਰਦੀ ਹੈ । ਇਹ ਕਾਮਯਾਬੀ ਦੀ ਅੱਗ ਹਰਮਨ ਨੂੰ ਛੋਟੀ ਉਮਰੇ ਹੀ ਲੱਗ ਗਈ ਸੀ ।
ਪਾਲੀਵੁੱਡ ਜਗਤ ਵਿੱਚ ਹਰਮਨ ਸਰਪੰਚ ਕਿਸੇ ਜਾਨ ਪਹਿਚਾਣ ਦਾ ਮੁਹਤਾਜ ਨਹੀਂ ਹੈ । ਹਰਮਨ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਫਿਲਮੀ ਦੁਨੀਆਂ ’ਚ ਆਪਣਾ ਵੱਖਰਾ ਸਥਾਨ ਬਣਾਇਆ ਹੋਇਆ ਹੈ । ਇੱਕ ਆਮ ਘਰ ਚੋਂ ਉੱਠ ਕੇ ਉੱਚ ਕੋਟੀ ਦਾ ਵੀਡੀਉ ਨਿਰਦੇਸ਼ਕ ਬਣਨਾ ਛੋਟੀ ਗੱਲ ਨਹੀਂ ਹੈ। ਅੱਖਾਂ ’ਚ ਸਜਾਏ ਸੁਪਨਿਆਂ ਨੂੰ ਅਸਲ ਜਿੰਦਗੀ ’ਚ ਲਿਆਉਂਣ ਵਾਲੇ ਅਤੇ ਇਤਿਹਾਸ ਰਚਨ ਦੀ ਸੋਚ ਰੱਖਣ ਵਾਲੇ ਲੋਕ ਵਿਰਲੇ ਹੀ ਹੁੰਦੇ ਹਨ।
ਹਰਮਨ ਦਾ ਜਨਮ 15 ਮਾਰਚ 1998 ’ਚ ਪਿੰਡ ਸਵਾਜਪੁਰ ਪੁਰਾਣਾ ਜਿਲ੍ਹਾਂ ਪਟਿਆਲਾ ,ਪਿਤਾ ਅਮਰੀਕ ਸਿੰਘ ਅਤੇ ਮਾਤਾ ਰਣਬੀਰ ਕੋਰ ਦੇ ਘਰ ਹੋਇਆਂ । ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀ.ਵੀ ਐਡ ਫਿਲਮ ਪ੍ਰੋਡੈਕਸ਼ਨ ਦੀ ਸਿੱਖਿਆ ਪ੍ਰਾਪਤ ਕੀਤੀ । ਛੋਟੀ ਉਮਰੇ ਹੀ ਉਸਨੂੰ ਵੀਡੀਉ ਬਣਾਉਂਣ ਦਾ ਸ਼ੌਕ ਸੀ ਆਪਣੇ ਦੋਸਤਾਂ ਨਾਲ ਮਿਲ ਕੇ ਉਹ ਆਪਣੇ ਵਿਹਲੇ ਸਮੇਂ ਵਿੱਚ ਕੁਝ ਕਲਪਨਾ ਕਰਦਾ ’ਤੇ ਫਿਰ ਕਾਲਪਿਨਿਕ ਕਹਾਣੀ ਨੂੰ ਵੀਡੀਉ ਰਾਹੀਂ ਆਪਣੇ ਕੈਮਰੇ ’ਚ ਕੈਦ ਕਰਦਾ । ਉਹ ਆਪਣੇ ਇਸ ਸ਼ੌਂਕ ਨੂੰ ਆਪਣੀ ਕਮਾਈ ਦੇ ਸਾਧਨ ਵਿੱਚ ਬਦਲਣਾ ਚਾਹੁੰਦਾ ਸੀ।
ਹਰਮਨ ਦਾ ਕਹਿਣਾ ਹੈ ਕਿ ਮਿਹਨਤ ਕਰਨ ਦਾ ਜਜਬਾ ਉਨ੍ਹਾਂ ਨੂੰ ਆਪਣੇ ਪਿਤਾ ਕੋਲੋ ਮਿਲਿਆ। ਉਸਦੇ ਦੇ ਪਿਤਾ ਦਾ ਟਰਾਂਸਪੋਰਟ ਦਾ ਕੰਮ ਸੀ ਉਹ ਦਿਨ ਰਾਤ ਮਿਹਨਤ ਕਰਦੇ ਸਨ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹਰਮਨ ਵਿੱਚ ਵੀ ਮਿਹਨਤ ਕਰਨ ਦਾ ਜਨੂੰਨ ਆਇਆ । ਆਪਣੀ ਰੁਚੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਚੰਡੀਗੜ੍ਹ ਆ ਕੇ ਆਪਣਾ ਸ਼ੌਂਕ ਪੂਰਾ ਕਰਨ ਦੀ ਮਨ ਵਿੱਚ ਠਾਣ ਲਈ । ਮਾਤਾ ਪਿਤਾ ਦੇ ਸਹਿਯੋਗ ਸਦਕਾ ਉਸਨੇ ਆਪਣਾ ਸਫਰ ਸ਼ੁਰੂ ਕੀਤਾ । ਹਰਮਨ ਦਾ ਦੱਸਣਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਉਸਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਘਰਸ਼ ਟਾਈਮ ਵਿੱਚ ਉਸਨੇ ਇੱਕ ਟਾਈਮ ਰੋਟੀ ਖਾ ਕੇ ਵੀ ਗੁਜ਼ਾਰਾ ਕੀਤਾ । ਪਰ ਸਫਲਤਾ ਹਾਸਲ ਕਰਨ ਦਾ ਜਜਬਾ ਉਸਨੂੰ ਹਰ ਸਮੇਂ ਮਿਹਨਤ ਕਰਨ ਲਈ ਪ੍ਰੇਰਦਾ ਰਹਿੰਦਾ ਤੇ ਉਹ ਆਪਣੇ ਜਹਿਨ ’ਚ ਕੁਝ ਕਾਲਪਨਿਕ ਕਹਾਣੀਆਂ ਘੜਦਾ ਰਹਿੰਦਾ । ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਉਸਨੂੰ ਟੈਲੀਵਿਜ਼ਨ ਫਿਲਮ ਮਿਲੀ । ਜੋ ਕਿ ਹਰਮਨ ਦੇ ਸੁਪਨਿਆਂ ਵੱਲ ਜਾਂਦੀ ਪਹਿਲੀ ਪੌੜੀ ਜਾ ਸਫਲਤਾ ਪ੍ਰਪਤ ਕਰਨ ਦੀ ਕੁੰਜੀ ਕਹਿ ਸਕਦੇ ਹਾ। ਹਰਮਨ ਨੇ ਇਸ ਪੰਜਾਬੀ ਫਿਲਮ ਲਈ ਬਿਨਾਂ ਦਿਨ ਰਾਤ , ਟਾਈਮ ਦੇਖੇ ਕੰਮ ਕੀਤਾ । ਉਸਦਾ ਕਹਿਣਾ ਹੈ ਕਿ ਮੇਰੇ ਲਈ ਇਹ ਫਿਲਮ ਹੀ ਨਹੀਂ ਸਗੋ ਆਪਣੇ ਆਪ ਨੂੰ ਗੁਣੀ ਸਾਬਤ ਕਰਨ ਦਾ ਇਕਲੌਤਾ ਮੌਕਾ ਸੀ । ਇਸ ਤੇ ਹਰਮਨ ਨੇ ਬਹੁਤ ਚੰਗਾ ਕੰਮ ਕੀਤਾ ।
ਇਸ ਤੋਂ ਬਾਅਦ ਹਰਮਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਪਾਲੀਵੁੱਡ ਵਿੱਚ ਹਰਮਨ ਦੀ ਪਹਿਚਾਣ ਹਰਮਨ ਸਰਪੰਚ ਦੇ ਨਾਮ ਤੋਂ ਹੈ । ਉਸਦਾ ਕਹਿਣਾ ਹੈ ਕਿ ਵੀਡੀਓ ਵਿੱਚ ਮਹਿੰਗਾ ਕੈਮਰਾ ਇਨ੍ਹੀਂ ਅਹਿਮੀਅਤ ਨਹੀਂ ਰੱਖਦਾ ਸਹੀ ਦਿਸ਼ਾ ਅਤੇ ਵਿਸ਼ਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ । ਪੰਜਾਬੀ ਫਿਲਮ ਮਿੰਦੋ ਤਹਿਸਲਦਾਰਨੀ ਵਿੱਚ ਉਨ੍ਹਾਂ ਨੇ ਰਾਜਵੀਰ ਜਵੰਦਾ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ ਇਸ ਦੇ ਮੁੱਖ ਡਰਾਇਕਟਰ ਆਵਤਾਰ ਸਨ । ਫਿਰ ਲੱਡੂ ਬਰਫੀ , ਗੁਲਾਮ ਪੰਜਾਬੀ ਫਿਲਮਾਂ ਅਤੇ ਵੈਬ ਸ਼ੋ ਗੁਸਤਾਖੀਆਂ ’ਚ ਡਰੈਕਟਰ ਵਜੋਂ ਕੰਮ ਕੀਤਾ । ਉਸ ਨੇ ਕਿਹਾ ਕਿ ਸਬਰ , ਸਤੋਖ ਧੀਮੀ ਚਾਲ ’ਚ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ । ਮੰਜਿਲਾਂ ਵੀ ਉਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਹਨ ਜੋ ਮੰਜ਼ਿਲਾਂ ਦੇ ਕਾਬਲ ਹੁੰਦੇ ਹਨ । ਸਰਪੰਚ ਨੇ ਦੱਸਿਆਂ ਆਦਾਕਾਰ ਰੋਸ਼ਨ ਪ੍ਰਿਸ, ਕੁਲਵਿੰਦਰ ਬਿੱਲਾ, ਯੋਗਰਾਜ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਵਰਗੇ ਮਸ਼ਹੂਰ ਆਰਟਿਸਟਾ ਨੂੰ ਟੀਵੀ ਤੇ ਦੇਖਿਆਂ ਕਰਦੇ ਸਨ ਉਨ੍ਹਾਂ ਨਾਲ ਸੈਟ ’ਤੇ ਕੰਮ ਕਰਨ ਦਾ ਸੁਪਨਾ ਪੂਰਾ ਹੋਇਆ ਹੈ।
16 ਅ੍ਰਪੈਲ ਨੂੰ ਹਰਮਨ ਸਰਪੰਚ ਦੁਆਰਾ ਡਰਾਇਕਟ ਕੀਤੀ ਪੰਜਾਬੀ ਫਿਲਮ ਕੁੜੀਆਂ ਜਾਵਨ ਅਤੇ ਬਾਪੂ ਪ੍ਰੇਸ਼ਾਨ ਰਲੀਜ਼ ਕੀਤੀ ਜਾ ਰਹੀ ਹੈ ।ਉਸਦਾ ਦਾ ਕਹਿਣਾ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਚੰਗੇ ਸੁਨੇਹੇ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਉਮੀਦ ਹੈ ਲੋਕ ਇਸ ਪੰਜਾਬੀ ਫਿਲਮ ਨੂੰ ਬੇਹੱਦ ਪਸੰਦ ਕਰਨਗੇ । ਇਸ ਤੋਂ ਇਲਾਵਾਂ ਟੈਲੀਵਿਜਨ, ਨੀ ਮੈਂ ਸੱਸ ਕੁੱਟਣੀ , ਲੱਡੂ ਫਰਫੀ, ਗੁਲਾਮ ਫਿਲਮਾ ਛੇਤੀ ਹੀ ਦਰਸ਼ਕਾ ਦੇ ਰੂਬਰੂਹ ਕੀਤੀਆਂ ਜਾਣਗੀਆਂ ਇਹਨਾਂ ਵਿੱਚ ਉਸਨੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ ਹੈ।
ਹਰਮਨ ਸਰਪੰਚ
+91 79863 71925
@harman_sarpanch45
ਲੇਖਕ ਗੁਰਲਾਲ ਸਿੰਘ
9646892123