ਪਤਨੀ ਨੇ ਪਤੀ ਨੂੰ ਸਪਰਿੰਟ ਨਾਲ ਅੱਗ ਲਗਾ ਕੇ ਫੂਕਣ ਦੀ ਕੀਤੀ ਕੋਸ਼ਿਸ
ਕਰੀਬ 8 ਮਹੀਨੇ ਬਾਅਦ ਵੀ ਪਤੀ ਕਰ ਰਿਹਾ ੲਿਨਸਾਫ ਦੀ ੳੁਡੀਕ
ਅੈਸ ੲੇ ਅੈਸ ਨਗਰ (ਪਰਗਟ ਸਿੰਘ)
ਜਦੋਂ ਪਤਨੀ ਨੇ ਪਤੀ ਨੂੰ ਸਪਰਿੰਟ ਨਾਲ ਅੱਗ ਲਗਾ ਕੇ ਫੂਕਿਆ
ਘਰੇਲੂ ਹਿੰਸਾ ਦਾ ਸ਼ਿਕਾਰ ਸਿਰਫ ਔਰਤਾਂ ਨਹੀਂ ਹੁੰਦੀਆਂ
ਸੋਸ਼ਲ ਮੀਡੀਆ ਤੇ ਪਤਨੀ ਲੱਭਣ ਦਾ ਖਾਮਿਆਜ਼ਾ
ਪਤਨੀ ਉੱਤੇ ਧਾਰਾ ਤਿੱਨ ਸੌ ਸੱਤ ਦਾ ਪਰਚਾ ਦਰਜ ਅਤੇ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ ਪੁਲੀਸ ਅਤੇ ਰਾਜਸੀ ਨੇਤਾਵਾਂ ਦੇ ਦਬਾਅ ਕਾਰਨ ਗ੍ਰਿਫ਼ਤਾਰ ਨਾ ਕਰਨ ਦੇ ਆਰੋਪ
ਜਲੰਧਰ ਦੇ ਥਾਣਾ ਫਿਲੌਰ ਦੇ ਗੁਰਪ੍ਰੀਤ ਸਿੰਘ ਜੋ ਕਿ ਰੇਲਵੇ ਵਿੱਚ ਨੌਕਰੀ ਕਰਦਾ ਹੈ ਦਿ ਖੰਨਾ ਨਿਵਾਸੀ ਰਮਨਦੀਪ ਕੌਰ ਨਾਲ ਇੰਸਟਾਗ੍ਰਾਮ ਤੇ ਜਾਣ ਪਛਾਣ ਹੋਈ ਅਤੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਹੋਇਆ। ਵਿਆਹ ਤੋਂ ਪਹਿਲਾਂ ਮੁੰਡੇ ਦੇ ਪਰਿਵਾਰ ਨੇ ਕੁੜੀ ਬਾਰੇ ਜ਼ਿਆਦਾ ਜਾਂਚ ਪੜਤਾਲ ਨਾ ਕੀਤੀ ਮੁੰਡੇ ਦੇ ਪਰਿਵਾਰ ਨੂੰ ਵਿਆਹ ਤੋਂ ਤੀਜੇ ਦਿਨ ਪਤਾ ਲੱਗਿਆ ਜਦੋਂ ਕੁੜੀ ਨੇ ਵਿਆਹ ਤੋਂ ਬਚੀ ਹੋਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਕੁੜੀ ਹਰ ਰੋਜ਼ ਨਸ਼ੇ ਵਿੱਚ ਟੁੱਲ ਹੋ ਕੇ ਆਪਣੇ ਘਰਵਾਲੇ ਨਾਲ ਧੱਕਾ ਕਰਦੀ ਰਹੀ ਅਤੇ ਘਰੋਂ ਗਹਿਣੇ ਚੁੱਕ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਰਹੀ ਅੰਤ ਤੇਰਾਂ ਮਈ ਦੋ ਹਜਾਰ ਵੀਹ ਚੇਨੱਈ ਨੌੰ ਜਦੋਂ ਪਤੀ ਨੇ ਪਤਨੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤਨੀ ਨੇ ਸੁੱਤੇ ਪਏ ਪਤੀ ਉੱਤੇ ਸਪਰਿਟ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਪਤਨੀ ਬੇਖ਼ੌਫ਼ ਸਹੁਰੇ ਪਰਿਵਾਰ ਚ ਹੀ ਰਹੀ ਪਰ ਪਤੀ ਦੀ ਇਲਾਜ ਦੌਰਾਨ ਜ਼ਿੰਦਗੀ ਦਾ ਬਚਾਅ ਹੋ ਗਿਆ ਪਰੰਤੂ ਪੁਲੀਸ ਨੇ ਮਿਲੀਭੁਗਤ ਕਰਕੇ ਤੀਜੇ ਦਿਨ ਪਤਨੀ ਨੂੰ ਘਰੋਂ ਭਜਾ ਦਿੱਤਾ ਅਤੇ ਅੱਜ ਤੱਕ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਨਹੀਂ ਪਾਈ ਵਰਨਣਯੋਗ ਹੈ ਕਿ ਪਤਨੀ ਦੀ ਸੁਪਰੀਮ ਕੋਰਟ ਤਕ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਹੋ ਚੁੱਕੀਆਂ ਹਨ ਅਤੇ ਹਾਈ ਕੋਰਟ ਤੋਂ ਵੀ ਪਤਨੀ ਖ਼ਿਲਾਫ਼ ਹੁਕਮ ਜਾਰੀ ਹੋ ਚੁੱਕੇ ਹਨ ਪ੍ਰੰਤੂ ਪੁਲੀਸ ਨੇ ਦੂਜੀ ਪਾਰਟੀ ਨਾਲ ਮਿਲੀਭੁਗਤ ਕਰ ਕੇ ਅੱਜ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦੋਂ ਕਿ ਪਤਨੀ ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਆਪਣੀਆਂ ਫੋਟੋਆਂ ਅਤੇ ਪੋਸਟਰਾਂ ਅਪਡੇਟ ਕਰਦੀ ਹੈ