ਨਸ਼ੀਲੇ ਪਦਾਰਥਾਂ ਸਮੇਤ 1 ਵਿਅਕਤੀ ਗ੍ਰਿਫਤਾਰ 

ਐਸ.ਏ.ਐਸ.ਨਗਰ,  22 ਜਨਵਰੀ:(ਗੁਰਲਾਲ ਸਿੰਘ)
ਸੀਨੀਅਰ ਕਪਤਾਨ ਪੁਲਿਸ,ਸ੍ਰੀ ਸਤਿੰਦਰ ਸਿੰਘ ਜਿਲ੍ਹਾਂ ਐਸ.ਏ.ਐਸ.ਨਗਰ ਜੀ ਦੇ ਅਦੇਸ਼ਾ ਅਨੁਸਾਰ ਮਾਨਯੋਗ ਕਪਤਾਨ ਪੁਲਿਸ ਸ਼ਹਿਰੀ ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ.ਜਿਲਾ ਐਸ.ਏ.ਐਸ.ਨਗਰ ਅਤੇ ਮਾਨਯੋਗ ਉੱਪ ਕਪਤਾਨ ਪੁਲਿਸ ਸ਼ਹਿਰੀ-2,ਸ੍ਰੀ ਦੀਪ ਕਮਲ ਪੀ.ਪੀ.ਐਸ ਦੀ ਰਹਿਨੁਮਾਈ ਅਧੀਨ ਇੰਸ: ਰਜੇਸ਼ ਅਰੋੜਾ ਐਸ.ਐਚੀ.ਓ ਫੇਸ 8 ਮੋਹਾਲੀ ਦੀ ਨਿਗਰਾਨੀ ਹੇਠ ਮਾੜੇ ਅਨਸਰਾ ਅਤੇ ਨਸ਼ਾ ਖੋਰਾ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਅੱਜ ਮਿਤੀ 21-01-2021 ਨੂੰ ਸ:ਥ: ਰਕੇਸ਼ ਕੁਮਾਰ 265/ਮੋਹਾਲੀ ਨੇ ਦੋਰਾਨੇ ਨਾਕਾਬੰਦੀ ਨੇੜੇ ਹੋਟਲ ਮਜੈਸਟਿਕ ਫੇਸ 9 ਮੋਹਾਲੀ ਪੁਲਿਸ ਪਾਰਟੀ ਸਮੇਤ ਨਾਕੇ ਪਰ ਸਨ ਤਾਂ ਹੇਮ ਚੰਦ ਪੁੱਤਰ ਨੰਦਨ ਰਾਮ ਵਾਸੀ ਮਕਾਨ ਨੰਬਰ 1248-ਸੀ, ਫੇਸ 10 ਮੋਹਾਲੀ ਜੋ ਆਪਣੀ ਗੱਡੀ ਹੋਡਾ ਅਮੇਜ਼ ਨੰਬਰ ਪੀ.ਬੀ. 65 ਏ.ਐਮ. 0027 ਵਿੱਚ ਜਾ ਰਿਹਾ ਸੀ ,ਜਿਸਨੂੰ ਰੋਕਣ ਤੇ ਉਸਦੀ ਗੱਡੀ ਵਿੱਚੋ 2 ਵੱਡੇ ਅਤੇ 2 ਛੋਟੇ ਹੁੱਕੇ ਸਮੇਤ ਤੰਬਾਕੂ ਫਲੈਵਰ ਅਪੱਤੀ ਜਨਕ ਸਮੱਗਰੀ ਦੇ ਨਾਲ ਬਰਾਮਦ ਹੋਏ। ਜਿਸਨੂੰ ਰੋਕ ਕੇ ਪੁੱਛ ਗਿੱਛ ਕਰਨ ਤੇ ਉਸਨੇ ਦੱਸਿਆ ਕਿ ਇਹਨਾ ਹੁੱਕਿਆ ਦਾ ਸੇਵਨ ਮੈ ਖੁਦ ਵੀ ਕਰਦਾ ਹਾ ਅਤੇ ਟ੍ਰਾਈਸਿਟੀ ਦੇ ਅਲੱਗ ਅਲੱਗ ਪੀ.ਜੀਆਂ, ਫੰਕਸ਼ਨਾ, ਪਾਰਟੀਆ ਅਤੇ ਸਕੂਲ ਕਾਲਜਾ ਦੇ ਵਿਦਿਆਰਥੀਆ ਨੂੰ ਵੀ ਸਪਲਾਈ ਕਰਦਾ ਹਾ। ਉਸਨੇ ਦੱਸਿਆ ਕਿ  ਮੈਨੂੰ ਅਲੱਗ ਅਲੱਗ ਵਿਅਕਤੀਆ ਵੱਲੋ ਫੋਨਾ ਪਰ ਇਸਦੇ ਆਰਡਰ ਦਿੱਤੇ ਜਾਦੇ ਹਨ ਅਤੇ ਮੈ ਆਪਣੀ ਕਾਰ ਵਿੱਚ ਇਹਨਾ ਹੁੱਕਿਆ ਦੀਆ ਸਪਲਾਈਆ ਉਹਨਾ ਦੇ ਦੱਸੇ ਹੋਏ ਸਥਾਨਾ ਪਰ ਕਰਦਾ ਹਾਂ।ਇਸਦੇ ਨਾਲ ਹੀ ਮੈ ਆਪਣੇ ਘਰ ਦੇ ਨਾਲ 10 ਫੇਸ ਵਿੱਚ ਇੱਕ ਕਮਰਾ ਕਿਰਾਏ ਪਰ ਲਿਆ ਹੋਇਆ ਹੈ। ਜਿੱਥੇ ਮੈ ਸਿਰਫ ਹੁੱਕਾ ਪੀਣ ਦੇ ਸ਼ੋਕੀਨਾ ਨੂੰ ਉੱਥੇ ਬਿਠਾ ਕੇ ਹੁੱਕੇ ਦਾ ਸੇਵਨ ਕਰਵਾਉਂਦਾ ਹਾਂ। ਇਹਨਾ ਹੁਕਿਆ ਦੀ ਸਪਲਾਈ ਮੈ ਬਰਥ-ਡੇ ਪਾਰਟੀਆ ਵਿੱਚ,ਸ਼ਾਦੀਆ ਵਿੱਚ ਤੇ ਹੋਰ ਅਲੱਗ ਅਲੱਗ ਈਵੈਂਟਾ ਵਿੱਚ ਭਾਰੀ ਮਾਤਰਾ ਵਿੱਚ ਕਰਦਾ ਹਾਂ । ਬਾਅਦ ਪੁੱਛ ਗਿੱਛ ਇਸ ਸੰਬੰਧੀ ਮੁਕੱਦਮਾ ਨੰਬਰ 10 ਮਿਤੀ 21-01-2021 ਅ/ਧ 188 ਆਈ.ਪੀ.ਸੀ ਥਾਣਾ ਫੇਸ 8 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ।ਜਿਸਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਵੱਡੀ ਮਾਤਰਾ ਵਿੱਚ ਹੁੱਕਾ ਅਤੇ ਇਸ ਵਿੱਚ ਵਰਤੇ ਜਾਣ ਵਾਲੇ ਤੰਬਾਕੂ ਅਤੇ ਹੋਰ ਫਲੈਵਰ ਮੈ ਆਪਣੇ ਘਰ ਦੇ ਨਾਲ ਲਏ ਮਕਾਨ ਵਿੱਚ ਸਟੋਰ ਕੀਤੇ ਹੋਏ ਹਨ।ਜਦੋ ਇਸਦੀ ਨਿਸ਼ਾਨਦੇਹੀ ਤੇ ਪੁਲਿਸ ਦੁਆਰਾ ਉਹਨਾ ਪਦਾਰਥਾ ਨੂੰ ਕਬਜੇ ਵਿੱਚ ਲੈਣ ਗਏ ਤਾ ਇਸਨੇ ਉੱਥੇ ਜਾ ਕੇ ਪੁਲਿਸ ਨਾਲ ਧੱਕਾ ਮੁੱਕੀ ਕੀਤੀ ਤੇ ਗਾਲੀ ਗਲੋਚ ਕੀਤਾ ਅਤੇ ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਇਆ।ਜਿਸਦੇ ਸੰਬੰਧ ਵਿੱਚ ਤਫਤੀਸ਼ੀ ਅਫਸਰ ਨੇ ਬਾਅਦ ਵਿੱਚ ਇਸ ਮੁਕੱਦਮੇ ਵਿੱਚ ਧਾਰਾ 353,186 ਆਈ.ਪੀ.ਸੀ ਦਾ ਵਾਧਾ ਕਰਕੇ ਇਸਦੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਬ੍ਰਾਮਦਗੀ :
ਵੱਡੇ ਹੁੱਕੇ 09,ਛੋਟੇ ਹੁੱਕੇ 46,ਚਿਲਮਾ 59,ਹੁਕਾ ਫੋਆਇਲ 45 ਪੈਕਟ, ਪਲਾਸਟਿਕ ਨੌਜ਼ਲ 4 ਪੈਕਟ (ਇੱਕ ਪੈਕਟ ਵਿੱਚ 50 ਪੀਸ), ਤਬਾਕੂੰ 38 ਡੱਬੀਆ, ਸਿਲਵਰ ਫੋਆਇਲ 6 ਪੈਕਟ, ਸ਼ੀਸ਼ਾ ਸਮੋਕਿੰਗ ਯੂਟੈਨਸਿਲ ਸਮੇਤ ਤੰਬਾਕੂ ਫਲੈਵਰ 04 ਡੱਬੇ , ਸ਼ੀਸ਼ਾ 3 ਐਸ ਐਕਸ.ਟੀ.ਵਾਈ ਸਮੇਤ ਤੰਬਾਕੂ ਫਲੈਵਰ 04 ਡੱਬੇ, ਸਮੋਕਲੀਨ ਸਮੇਤ ਤੰਬਾਕੂ ਫਲੈਵਰ 03 ਡੱਬੇ , ਸਟਾਰ ਲਕਸ ਸਮੇਤ ਤੰਬਾਕੂ ਫਲੈਵਰ 2 ਪੀਸ, ਸਿਲਵਰ ਪੇਪਰ 02, ਮਿਸਟਰ ਸ਼ੀਸ਼ਾ ਸਮੇਤ ਤੰਬਾਕੂ ਫਲੈਵਰ 01 ਡੱਬਾ , ਰੋਈਲ ਗੋਲ ਸਮੇਤ ਤੰਬਾਕੂ ਫਲੈਵਰ 01 ਡੱਬਾ ,ਰੋਈਲ ਸਮੋਕ ਨਾਈਟ ਕੂਈਨ ਸਮੇਤ ਤੰਬਾਕੂ ਫਲੈਵਰ 01 ਡੱਬਾ, ਟੀ.ਐਸ.ਬੀ. ਸਮੇਤ ਤੰਬਾਕੂ ਫਲੈਵਰ 01 ਡੱਬਾ, ਕਲਾਉਡ ਸਮੇਤ ਤੰਬਾਕੂ ਫਲੈਵਰ 01 ਡੱਬਾ