ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ
ਫੌਗਿੰਗ ਦੌਰਾਨ ਘਰਾਂ ਦੇ ਦਰਵਾਜ਼ੇ ਰੱਖੇ ਜਾਣ ਖੁੱਲੇ
ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ
20 ਮਈ ਤੋਂ 25 ਮਈ ਤੱਕ ਦਾ ਸ਼ਡਿਊਲਡ ਪ੍ਰੋਗਰਾਮ
ਬਠਿੰਡਾ, 19 ਮਈ ( ਗੁਰਲਾਲ ਸਿੰਘ ) : ਸ਼ਹਿਰ ਵਿੱਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੌਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।
ਉਨਾਂ ਨੇ ਦੱਸਿਆ ਕਿ 20 ਮਈ ਨੂੰ ਭਾਰਤ ਨਗਰ, ਪਟੇਲ ਨਗਰ, ਗ੍ਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਪਰਜਾਪਤ ਕਲੋਨੀ, ਆਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।
ਉਨਾਂ ਅੱਗੇ ਦੱਸਿਆ ਕਿ 21 ਮਈ ਨੂੰ ਅਜੀਤ ਰੋਡ ਦੋਨੋਂ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ 100 ਫੁਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਖੱਬਾ ਪਾਸਾ, ਜੀ.ਟੀ. ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਊ ਕੇਂਦਰ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ।
ਇਸੇ ਤਰਾਂ 22 ਮਈ ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ ਪੁਰਾਣੀ ਤਹਿਸੀਲ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਜਨਤਾ ਨਗਰ।
23 ਮਈ ਨੂੰ ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ ਨਿਆਜ ਮਹੰਮਦ ਦਾ ਏਰੀਆ, ਨਵੀਂ ਬਸਤੀ ਗਲੀ ਨੰ. 1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿਲ ਕਲੋਨੀ, ਮਾਲਵੀਆ ਨਗਰ ਆਦਿ, ਗਰੀਨ ਸਿਟੀ ਫੇਸ 1, 2, 3, ਮਾਡਲ ਟਾਊਨ ਫੇਸ 4, 5, ਗੁਰੂ ਦੀ ਨਗਰੀ, ਵੂਮੈਨ ਹੋਸਟਲ ਸਿਵਲ ਹਸਪਤਾਲ ਹਾਜੀਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆ, ਰਿਜਨਲ ਸੈਂਟਰ ਹਾਜੀ ਰਤਨ ਗੁਰਦੁਆਰਾ ਅਤੇ ਦਰਗਾਹ।
ਇਸੇ ਤਰਾਂ 24 ਮਈ ਨੂੰ ਪਾਵਰ ਹਾਊਸ ਰੋਡ ਗਲੀ ਨੰ. 6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ, ਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਰ ਵਾਲੀ ਗਲੀਆਂ ਦਾ ਏਰੀਆ, ਪ੍ਰੀਤ ਨਗਰ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਰ ਕਲੋਨੀ, ਢਿੱਲੋਂ ਨਗਰ, ਐਨ.ਐਫ.ਐਲ ਕਲੋਨੀ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲੀ ਏਰੀਆ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰੀਆ ਨਗਰ, ਸ਼ਕਤੀ ਨਗਰ।
25 ਮਈ ਨੂੰ ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ, ਫੇਸ 1,2,3 ਪੰਚਵਟੀ ਨਗਰ ਗ੍ਰੀਨ ਐਵਨਿਊ ਅਤੇ ਟੈਗੋਰ ਨਗਰ, ਮਾਡਲ ਟਾਊਨ, ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ. ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰ, ਨਛੱਤਰ ਨਗਰ, ਡੰਪ, ਸ਼ੀਸ਼ ਮਹਿਲ ਕਲੋਨੀ ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ।
I/184142/2021