ਪੁਲਿਸ ਵੱਲੋਂ ਵੱਖ- ਵੱਖ ਥਾਂਵਾ ’ਤੇ ਕੀਤੀ ਜਾ ਰਹੀ ਹੈ ਛਾਪੇਮਾਰੀ
ਨਵੀਂ ਦਿੱਲੀ ,3 ਫਰਵਰੀ (ਗੁਰਲਾਲ ਸਿੰਘ)
ਕਿਸਾਨੀ ਅੰਦੋਲਨ ਦੇ ਚਲਦਿਆ ਗਣਤੰਤਰ ਦਿਵਸ ਮੌਕੇ ਦੀਪ ਸਿੱਧੂ ਦੁਆਰਾ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਹ ਘਟਨਾ ਦਿੱਲੀ ਵਿਖੇ ਹਿੰਸਾ ਦਾ ਕਾਰਨ ਬਣੀ । ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਉਸਦੇ ਸਹਿਯੋਗੀਆ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ ।
ਦਿੱਲੀ ਪੁਲਿਸ ਵੱਲੋ ਦੀਪ ਸਿੱਧੂ ਅਤੇ ਉਸਦੇ ਸਾਥੀਆਂ ਦੀ ਭਾਲ ਵਿੱਚ ਵੱਖ –ਵੱਖ ਥਾਂਵਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸਦੇ ਨਾਲ ਹੀ ਪੁਲਿਸ ਨੇ ਬੂਟਾ ਸਿੰਘ, ਸੁਖਦੇਵ ਸਿੰਘ , ਜਜਬੀਰ ਸਿੰਘ ਤੇ ਇਕਬਾਲ ਸਿੰਘ ਬਾਰੇ ਦੱਸਣ ਵਾਲੇ ਨੂੰ 50 ਹਜਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ।