By Gurlal
ਪੰਜਾਬ ਤੋਂ ਊਨਾ ਪੁੱਜਣ ਵਾਲੇ ਵੱਧ ਤੋਂ ਵੱਧ 72 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਨਾਲ ਲੈਕੇ ਜਾਣ
ਐਸ ਏ ਐਸ ਨਗਰ, 10 ਮਾਰਚ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਸਬ ਡਵੀਜ਼ਨ ਅੰਬ ਵਿਚਲੇ ਸਥਾਨ ਮੈੜੀ ਵਿਖੇ 21 ਮਾਰਚ 2021 ਤੋਂ 31 ਮਾਰਚ 2021 ਤੱਕ ਹੋਲੀ ਸਬੰਧੀ ਕਰਵਾਏ ਜਾਣ ਵਾਲੇ ਮੇਲੇ ਸਬੰਧੀ ਊਨਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਮਸ਼ਵਰਾ ਪੱਤਰ ਵਿੱਚ ਕਿਹਾ ਹੈ ਕਿ ਉਪਰੋਕਤ ਦਿਨਾਂ ਦੌਰਾਨ ਪੰਜਾਬ ਤੋਂ ਵੱਡੀ ਗਿਣਤੀ ਸ਼ਰਧਾਲੂ ਡੇਰਾ ਬਾਬਾ ਵੱਡਭਾਗ ਸਿੰਘ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਮੇਤ ਵੱਖ ਵੱਖ ਧਰਮਿਕ ਅਸਥਾਨਾਂ ਵਿਖੇ ਨਤਮਸਤਕ ਹੁੰਦੇ ਹਨ ਤੇ ਉਪਰੋਕਤ ਦਿਨਾਂ ਦੌਰਾਨ ਲਗਾਤਾਰ ਉੱਥੇ ਰਹਿੰਦੇ ਵੀ ਹਨ।
ਕਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਪੰਜਾਬ ਤੋਂ ਊਨਾ ਪੁੱਜਣ ਵਾਲੇ ਵੱਧ ਤੋਂ ਵੱਧ 72 ਘੰਟੇ (03 ਦਿਨ) ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਨਾਲ ਲੈਕੇ ਜਾਣ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ, ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਊਨਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਮਸ਼ਵਰਾ ਪੱਤਰ ਮੁਤਾਬਕ ਉੱਥੇ ਜਾਣ ਵਾਲੇ ਸਰਕਾਰ ਵੱਲੋਂ ਤਜਵੀਜੀਆਂ ਲੈਬਜ਼ ਤੋਂ ਕਰੋਨਾ ਨੈਗੇਟਿਵ ਰਿਪੋਰਟ ਲੈਕੇ ਜਾਣ। ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਅਤੇ ਓਥੇ ਕਿਸੇ ਵੀ ਕਿਸਮ ਦੀ ਦਿੱਕਤ ਤੋਂ ਬੱਚਣ ਲਈ ਮੈੜੀ ਜਾਣ ਵਾਲੇ ਇਹ ਰਿਪੋਰਟ ਜ਼ਰੂਰ ਨਾਲ਼ ਲੈਕੇ ਜਾਣ।