ਗਾਇਕ ਸਿੰਕਦਰ ਦੇ ਨਵੇਂ ਗੀਤ ”ਖਿਲਾਫ” ਨੂੰ ਸ੍ਰੋਤਿਆਂ ਵੱਲੋ ਮਿਲਿਆ ਭਰਵਾਂ ਹੁੰਗਾਰਾਂ
ਮੋਹਾਲੀ 24 ਫਰਵਰੀ (ਗੁਰਲਾਲ ਸਿੰਘ )
ਸੰਗੀਤ ਜਗਤ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਸੁਰੀਲੀਂਂ ਤੇ ਬੁਲੰਦ ਅਵਾਜ਼ ਦੇ ਮਾਲਕ ਸਿਕੰਦਰ ਦੇ ਨਵੇਂ ਗੀਤ ”ਖਿਲਾਫ” ਨੂੰ ਲੋਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗੀਤ ਅਸਲ ਜਿੰਦਗੀ ਦੇ ਆਧਾਰਿਤ ਹੈ। ਸਿੰਕਦਰ ਵੱਲੋਂ ਹੁਣ ਤੱਕ ਗਾਏ ਸਾਰੇ ਗੀਤ ਲੋਕਾਂ ਨੂੰ ਵਧੀਆਂ ਸੁਨੇਹਾ ਦਿੰਦੇ ਹਨ। ਆਪਣੀ ਦਮਦਾਰ ਆਵਾਜ਼ ਦੇ ਸਦਕਾ ਇਹ ਫਨਕਾਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ।
ਜਾਣਕਾਰੀ ਦਿੰਦੇ ਹੋਏ ਸਿਕੰਦਰ ਨੇ ਦੱਸਿਆਂ ਕਿ ਖਿਲਾਫ ਗੀਤ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਇਹ ਗੀਤ ਪੂਰੀ ਟੀਮ ਦੀ ਮਿਹਨਤ ਸਦਕਾ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ ਗਿਆਂ । ਗੀਤ ਦੇ ਬੋਲਾਂ ਨੂੰ ਉਸਨੇ ਆਪਣੀ ਆਵਾਜ਼ ਦਿੱਤੀ ਹੈ ਗੀਤਕਾਰ ਜਿੰਦੂ ਭੁੱਲਰ ਨੇ ਆਪਣੀ ਕਲਮ ਨਾਲ ਸਬਦਾ ਨੂੰ ਕਲਮਬੰਦ ਕੀਤਾ ਅਤੇ ਵੀਡੀੳ ਦਿਲਜੀਤ ਜੋਸਨ ਨੇ ਤਿਆਰ ਕੀਤੀ ਹੈ। ”ਖਿਲਾਫ” ਗੀਤ ਯੈਲੋ ਟਾਈਗਰ ਰੈਕਟਸ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਹੈ ।
ਸਿਕੰਦਰ ਨੇ ਕਿਹਾ ਕਿ ਮੇਰੇ ਪਹਿਲਾ ਆ ਚੁੱਕੇ ਗੀਤ ਕੱਦ ਕਾਠੀ ਅਤੇ ਮਨ ਕੀ ਬਾਤ ਨੂੰ ਲੋਕਾਂ ਨੇ ਬਹੁਤ ਸੁਲਾਹਿਆਂ ਸੀ ।ਉਮੀਦ ਹੈ ਆਉਣ ਵਾਲੇ ਗੀਤਾ ਨੂੰ ਵੀ ਲੋਕ ਕਬੂਲ ਕਰਨਗੇ