ਗਵਰਧਨ ਦਾਸ ਅਤੇ ਉਨ੍ਹਾਂ ਦੀ ਬੇਟੀ ਦੀ ਪੈਨਸ਼ਨ ਹੋਈ ਮੰਨਜ਼ੂਰ

ਬਠਿੰਡਾ, 27 ਜਨਵਰੀ : ਪਿਛਲੇ ਦਿਨੀਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਬਠਿੰਡਾ ਦੌਰੇ ਦੌਰਾਨ ਪੀੜਤ ਗਵਰਧਨ ਦਾਸ ਦਾ ਕੇਸ ਸਾਹਮਣੇ ਆਇਆ ਜੋ ਕਿ ਮਲਟੀਪਲ ਨਿਊਰੋਫ਼ਾਈਬਰੋਮੇਟੋਸ਼ਿਸ ਦੀ ਬਿਮਾਰੀ ਤੋਂ ਪੀੜ੍ਹਤ ਹੈ। ਇਹ ਬਿਮਾਰੀ ਇੱਕ ਮਿਲੀਅਨ ਲੋਕਾਂ ਵਿੱਚੋਂ ਇੱਕ ਨੂੰ ਹੁੰਦੀ ਹੈ। ਗਵਰਧਨ ਦਾਸ ਮਲਟੀਪਲ ਨਿਊਰੋਫ਼ਾਈਬਰੋਮੇਟੋਸ਼ਿਸ ਦੀ ਬਿਮਾਰੀ ਤੋਂ ਪੀੜ੍ਹਤ ਹਨ ਅਤੇ ਇਨ੍ਹਾਂ ਦੀ ਬੇਟੀ ਜੋ ਕਿ ਦਿਮਾਗੀ ਤੌਰ ਤੇ ਦਿਵਿਆਂਗ ਹਨ ਦੋਵਾਂ ਦੀ (ਪਿਤਾ ਅਤੇ ਬੇਟੀ) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਪੈਨਸ਼ਨ ਨਹੀਂ ਮਿਲ ਰਹੀ ਸੀ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਤੁਰੰਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਡਿਊਟੀ ਲਗਾਈ ਕਿ ਸੀ.ਡੀ.ਪੀ.ਓ. ਤਲਵੰਡੀ ਸਾਬੋ ਤੋਂ ਇਨਾਂ ਦੋਵਾਂ ਮੈਂਬਰਾਂ ਗਵਰਧਨ ਦਾਸ ਅਤੇ ਉਨ੍ਹਾਂ ਦੀ ਬੇਟੀ ਦੇ ਫਾਰਮ ਪੂਰੇ ਮੁਕੰਮਲ ਕਰਕੇ ਇਨ੍ਹਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਕੈਬਨਿਟ ਮੰਤਰੀ ਦੇ ਆਦੇਸ਼ਾਂ ਉਪਰੰਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਹੁਣ ਗਵਰਧਨ ਦਾਸ ਅਤੇ ਉਨ੍ਹਾਂ ਦੀ ਬੇਟੀ ਨੂੰ ਪੀ.ਐਲ.ਏ. ਨੰਬਰ ਜਾਰੀ ਕਰਕੇ ਪੈਨਸ਼ਨ (ਵਿੱਤੀ ਸਹਾਇਤਾ) ਮੰਨਜ਼ੂਰ ਕੀਤੀ ਗਈ ਹੈ