ਅਗਲੀ ਮੀਟਿੰਗ ਦੀ ਕੋਈ ਤਾਰੀਖ ਨਹੀ ਮਿੱਥੀ
ਨਵੀਂ ਦਿੱਲੀ 22 ਜਨਵਰੀ (ਗੁਰਲਾਲ)
ਕੇਂਦਰ ’ਤੇ ਕਿਸਾਨਾਂ ਦੀ ਗਿਆਂਰਵੇ ਗੇੜ ਦੀ ਬੈਠਕ ਵੀ ਕਿਸੇ ਫੈਸਲੇ ’ਤੇ ਨਾ ਪੁੱਜੀ । ਮੋਦੀ ਸਰਕਾਰ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸੋਧਾਂ ਤੇ ਅੜੀ ਰਹੀ । ਜਾਣਕਾਰੀ ਅਨੁਸਾਰ ਅਗਲੀ ਮੀਟਿੰਗ ਦੀ ਕੋਈ ਤਾਰੀਖ ਨਹੀ ਮਿੱਥੀ ਗਈ । ਕਿਸਾਨਾਂ ਦੁਆਰਾ 26 ਜਨਵਰੀ ਨੂੰ ਟਰੈਕਟਰ ਮਾਰਚ ਵੱਡੇ ਪੱਧਰ ’ਤੇ ਕੀਤਾ ਜਾਵੇਗਾ।