ਕੀ ਤੁਸੀਂ ਆਪਣੇ ਗੁਣਾਂ ਨੂੰ ਪਛਾਣਦੇ ਹੋ?
ਗੁਣ ਅਤੇ ਔਗੁਣ ਦੋਨੋਂ ਜਿੰਦਗੀ ਦੇ ਪਹਿਲੂ ਹਨ। ਦੁਨੀਆਂ ਦਾ ਅਜਿਹਾ ਕੋਈ ਇਨਸਾਨ ਨਹੀਂ ਜੋ ਗੁਣਾਂ ਦੀ ਗੁਥਲੀ ਹੋਵੇ ਅਤੇ ਔਗੁਣ ਇਕ ਨਾ ਹੋਵੇ। ਗੁਣੀ ਵਿਅਕਤੀ ਵਿੱਚ ਵੀ ਇਕ ਅੱਧਾ ਕੋਈ ਨਾ ਕੋਈ ਔਗੁਣ ਜਰੂਰ ਹੁੰਦਾ ਹੈ। ਹੁਣ ਇਨਸਾਨ ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੀਆਂ ਭੈੜੀਆਂ ਆਦਤਾਂ ਨੂੰ ਛੱਡ ਕੇ ਚੰਗੇ ਰਾਹ ਵੱਲ ਤੁਰਨਾ ਹੈ।
ਹਰ ਇੱਕ ਵਿਅਕਤੀ ਵਿੱਚ ਕੁਝ ਨਾ ਕੁਝ ਖਾਸੀਅਤ ਜਰੂਰ ਹੁੰਦੀ ਹੈ। ਉਸ ਵਿੱਚ ਆਪਣੇ ਗੁਣਾਂ ਨੂੰ ਪਹਿਚਾਣਨ ਦੀ ਕਲਾ ਹੋਣੀ ਚਾਹੀਦੀ ਹੈ। ਵਿਅਕਤੀ ਦੇ ਗੁਣ ਉਸਦੀ ਖਾਸੀਅਤ ਕੁਦਰਤ ਦਾ ਇੱਕ ਤੋਹਫਾ ਹੈ ਜੋ ਹਰੇਕ ਵਿਅਕਤੀ ਨੂੰ ਪ੍ਰਦਾਨ ਹੁੰਦਾ ਹੈ। ਬਸ ਕਮੀਂ ਇੱਥੇ ਰਹਿ ਜਾਂਦੀ ਹੈ ਜਦੋਂ ਤੁਸੀਂ ਆਪਣੀ ਖਾਸੀਅਤ ਨਾ ਪਛਾਣ ਕੇ ਗਲਤ ਰਾਹ ਨੂੰ ਚੁਣ ਲੈਂਦੇ ਹੋ ਜਾਂ ਤੁਹਾਨੂੰ ਚੁਣਨ ਲਈ ਦਬਾਅ ਬਣਾਇਆ ਜਾਂਦਾ ਹੈ ਇਸ ਗਲਤ ਰਾਹ ਦਾ ਨਾ ਗਿਆਨ ਹੁੰਦਾ ਹੈ ਨਾ ਦਿਲਚਸਪੀ । ਪਰ ਬਾਅਦ ਵਿੱਚ ਪਛਤਾਉਣ ਨਾਲ ਕੁਝ ਹਾਸਿਲ ਨਹੀਂ ਹੁੰਦਾ ਕਿਉਂਕਿ ਨਾ ਤਾਂ ਉਦੋਂ ਵਿਅਕਤੀ ਪਿੱਛੋਂ ਮੁੜ ਕੇ ਆਪਣਾ ਭਵਿੱਖ ਬਦਲ ਸਕਦਾ ਹੈ ਨਾ ਹੀ ਉਸ ਕੋਲ ਸਮਾਂ ਹੁੰਦਾ ਹੈ ਹੋਰ ਰਾਹ ਚੁਣਨ ਦਾ।ਜਿਵੇਂ ਕਿਸੇ ਵਿਅਕਤੀ ਵਿੱਚ ਗਾਉਣ ਦਾ ਗੁਣ ਹੈ ਕਿਸੇ ਚ ਨਾਚ ਦਾ, ਕਿਸੇ ਦੀ ਦਿਲਚਸਪੀ ਵਿਗਿਆਨ ਅਤੇ ਕਿਸੇ ਦੀ ਮੈਥ ਚ। ਹਰੇਕ ਵਿੱਚ ਕੋਈ ਨਾ ਕੋਈ ਖਾਸ ਗੁਣ ਜਰੂਰ ਹੁੰਦਾ ਹੈ ਜਿਸ ਵਿੱਚ ਉਹ ਕਮਾਲ ਕਰਦਾ ਹੈ। ਪਰ ਲੋੜ ਹੈ ਉਹਨਾਂ ਦੀ ਪਹਿਚਾਣ ਕਰਨ ਦੀ ਅਤੇ ਆਪਣਾ ਭਵਿੱਖ ਬਣਾਉਣ ਦੀ। ਅੱਜ ਜਿੰਨੇ ਵੀ ਸਫਲ ਵਿਅਕਤੀ ਹਨ ਉਹ ਕਦੇ ਨਾ ਕਦੇ ਇਸ ਪੜਾਅ ਵਿੱਚ ਗੁਜਰੇ ਸਨ। ਪਰ ਉਹਨਾਂ ਨੇ ਆਪਣੇ ਗੁਣਾਂ ਨੂੰ ਆਪਣੀ ਤਾਕਤ ਬਣਾ ਕੇ ਸਫਲਤਾ ਹਾਸਿਲ ਕੀਤੀ। ਤੇ ਦੁਨੀਆਂ ਤੇ ਇਕ ਮਿਸਾਲ ਤਿਆਰ ਕੀਤੀ।
ਇਸ ਲਈ ਆਪਣੇ ਗੁਣਾਂਨੂੰ ਪਹਿਚਾਣਿਆ ਜਾਣਾ ਬਹੁਤ ਜਰੂਰੀ ਹੈ ਨਹੀਂ ਤਾਂ ਸਾਨੂੰ ਅੰਤ ਕਿਤੇ ਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ। ਫਿਰ ਪਛਤਾਵੇ ਤੋਂ ਬਿਨਾਂ ਸਾਡੇ ਹੱਥ ਕੁਝ ਨਹੀਂ ਹੋਵੇਗਾ। ਸਹੀ ਸਮੇਂ ਤੇ ਆਪਣੇ ਗੁਣਾਂ ਨੂੰ ਪਹਿਚਾਣੋ।
ਲਖਵੀਰ ਕੌਰ
9877552014