ਐਡਵੋਕੇਟ ਪ੍ਰਿੰਸ ਹੋਣਗੇ ਮੋਹਾਲੀ ਜਿਲੇ ਦੇ ਸ਼ਹਿਰੀ ਯੂਥ ਪ੍ਰਧਾਨ:- ਬੰਟੀ ਰੋਮਾਣਾ

 

ਪਰਮਿੰਦਰ ਸੋਹਾਣਾ ਨੂੰ ਪਾਰਟੀ ਵਿੱਚੋਂ ਪੱਕੇ ਤੌਰ ਤੇ ਕੀਤਾ ਬਾਹਰ

ਐਸ.ਏ.ਐਸ ਨਗਰ 25 ਜਨਵਰੀ (ਗੁਰਲਾਲ ਸਿੰਘ)
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਅਹਿਮ ਐਲਾਨ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੂੰ ਯੂਥ ਵਿੰਗ ਜਿਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਪਹਿਲਾਂ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੂੰ ਪਾਰਟੀ ਨੂੰ ਧੋਖਾ ਦੇਣ ਕਰਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਬਾਹਰ ਦਾ ਰਸਤਾ ਦਿਖਾਇਆ ਹੈ। ਉਂਨਾਂ ਕਿਹਾ ਅਜਿਹੇ ਮੌਕਾਪ੍ਰਸਤ ਲੋਕਾਂ ਲਈ ਪਾਰਟੀ ਵਿੱਚ ਆਉਣ ਵਾਲੇ ਸਮੇ ਵਿੱਚ ਕੋਈ ਸਥਾਨ ਨਹੀਂ ਮਿੱਲੇਗੀ।
ਕਾਰਪੋਰੇਸ਼ਨ ਚੋਣਾਂ ਕਾਂਗਰਸ ਨੂੰ ਜਿਤਾਉਣ ਲਈ ਲਈ ਇਨਾਂ ਨੇ ਅੰਬਾਨੀ ਅਤੇ ਅਡਾਨੀ ਦੇ ਜੋਟੀਦਾਰ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਾਲ ਸਾਂਝ ਪਾਈ ਹੈ। ਉਂਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਾਂ ਦੇ ਫ਼ੋਨ ਰਾਹੀਂ ਇਕ ਦਬਕੇ ਨਾਲ ਹੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਰੱਖਣ ਤੋਂ ਭੱਜ ਗਏ ਹਨ। ਅਜਿਹਾ ਕਰਕੇ ਪਰਮਿੰਦਰ ਸਿੰਘ ਸੋਹਾਣਾ ਅਤੇ ਇਸ ਦੇ ਸਾਥੀ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਪੂਰੀ ਤਰ੍ਹਾਂ ਗਿੱਰ ਚੁੱਕੇ ਹਨ। ਮੋਹਾਲੀ ਨਿਵਾਸੀ ਕਿਸੇ ਕੀਮਤ ਤੇ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਕਾਰਪੋਰੇਸ਼ਨ ਉੱਤੇ ਕਾਬਜ਼ ਨਹੀਂ ਹੋਣ ਦੇਣਗੇ। ਇਸ ਲਈ ਮੁਹਾਲੀ ਦੇ ਕਿਸਾਨ ਜਥੇਬੰਦੀਆਂ ਦਾ ਲੋਗੋ ਨੂੰ ਰਣਨੀਤਕ ਤੌਰ ਤੇ ਵਰਤਣ ਦੇ ਲਈ ਅੰਬਾਨੀ ਅਤੇ ਅਡਾਨੀ ਦੇ ਜੋਟੀਦਾਰ ਕੁਲਵੰਤ ਸਿੰਘ ਸਾਬਕਾ ਮੇਅਰ ਦਾ ਘੁਮੰਡ ਲੋਕਾਂ ਸਾਹਮਣੇ ਪਹਿਲਾ ਹੀ ਜ਼ਾਹਿਰ ਹੋ ਚੁੱਕਾ ਹੈ ਜਿਸ ਕਰਕੇ ਉਂਨਾਂ ਦੇ ਗ਼ੁੱਸੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਸਰਦਾਰ ਰੋਮਾਣਾ ਨੇ ਐਡ: ਪ੍ਰਿੰਸ ਨੂੰ ਹਦਾਇਤ ਕੀਤੀ ਕਿ ਮੋਹਾਲੀ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਲੋੜੀਂਦੀ ਜਥੇਬੰਦੀ ਬਣਾਉਣ।