You are currently viewing ਅੱਜ ਦੇ ਇਸ ਜ਼ਮਾਨੇ ਵਿੱਚ ਫੈਸ਼ਨ ਦਾ ਬੜਾ ਮਹੱਤਵ ਹੈ

ਅੱਜ ਦੇ ਇਸ ਜ਼ਮਾਨੇ ਵਿੱਚ ਫੈਸ਼ਨ ਦਾ ਬੜਾ ਮਹੱਤਵ ਹੈ

                                               ਫੈਸ਼ਨ

ਅੱਜ ਦੇ ਇਸ ਜ਼ਮਾਨੇ ਵਿੱਚ ਫੈਸ਼ਨ ਦਾ ਬੜਾ ਮਹੱਤਵ ਹੈ। ਅੱਜ ਦਾ ਹਰ ਇਨਸਾਨ ਫੈਸ਼ਨ ਦਾ ਦੀਵਾਨਾ ਹੈ। ਹਰ ਕਿਸੇ ਦੇ ਸਿਰ ਤੇ ਫੈਸ਼ਨ ਦਾ ਭੂਤ ਸਵਾਰ ਹੈ ਖਾਸਕਰ ਨੌਜਵਾਨ ਪੀੜ੍ਹੀ ਵਿਚ। ਕਾਲਜਾਂ ਵਿੱਚ ਪੜ੍ਹਨ ਵਾਲੇ ਨੋਜਵਾਨ ਆਪਣੇ ਕਿਸੇ ਫ਼ਿਲਮੀ ਹੀਰੋ ਦੇ ਪਹਿਰਾਵੇ ਦੀ ਨਕਲ ਕਰਕੇ ਦੂਜਿਆਂ ਤੇ ਆਪਣਾ ਪ੍ਰਭਾਵ ਜਮਾਉਣਾ ਚਾਹੁੰਦੇ ਹਨ । ਜੇ ਆਪਾਂ ਫੈਸ਼ਨ ਦੀ ਗੱਲ ਕਰੀਏ ਹਰੇਕ ਚੀਜ਼ ਦਾ ਫੈਸ਼ਨ ਜਲਦੀ ਜਲਦੀ ਬਦਲਦਾ ਰਹਿੰਦਾ ਹੈ ਤੇ ਜੋ ਤੁਸੀਂ ਕੁਝ ਹਫ਼ਤੇ ਪਹਿਲਾਂ ਮਹਿੰਗੇ ਕੱਪੜੇ ਲਏ ਹੋਣ ਤੁਹਾਨੂੰ ਹੁਣ ਆ ਕਿ ਪਤਾ ਲੱਗਦਾ ਹੈ ਕਿ ਉਸ ਦਾ ਫੈਸ਼ਨ ਬਦਲ ਗਿਆ ਅਤੇ ਉਹ ਪਹਿਰਾਵਾ ਪੁਰਾਣਾ ਹੋ ਗਿਆ ਹੈ ਤਾਂ ਤੁਸੀਂ ਉਨ੍ਹਾਂ ਕੱਪੜਿਆਂ ਵੱਲ ਮੂੰਹ ਵੀ ਨਹੀਂ ਕਰੋਗੇ ਚਾਹੇ ਕਿੰਨੇਂ ਵੀ ਪੈਸੇ ਖਰਚ ਕੇ ਖਰੀਦੇ ਹੋਏ ਹੋਣ। ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਵੀ ਪੜਾਈ , ਸਿਹਤ ਨੂੰ ਛੱਡ ਕੇ ਜ਼ਰੂਰੀ ਫੈਸ਼ਨ ਲੱਗਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ, “ਜੋ ਫੈਸ਼ਨ ਬਣਾਉਂਦਾ ਹੈ ਉਹ ਚਲਾਕ ਹੈ ਜੋ ਉਸਦੀ ਨਕਲ ਕਰਦਾ ਹੈ ਉਹ ਬੇਵਕੂਫ ਹੈ”।

ਦੇਖਿਆ ਜਾਵੇ ਤਾਂ ਫੈਸ਼ਨ ਇੱਕ ਚੰਗੀ ਚੀਜ਼ ਹੈ ਪਰ ਇਸ ਦੀਆਂ ਬਹੁਤ ਸਾਰੀਆਂ ਬੁਰਾਈਆਂ ਵੀ ਹਨ ਜਿਵੇਂ ਅਮੀਰ ਦੋਸਤਾਂ ਵੱਲ ਵੇਖ ਕੇ ਗਰੀਬ ਮਾਂ ਬਾਪ ਦੇ ਬੱਚੇ ਵੀ ਉਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹਨ ਪਰ ਜਦੋਂ ਕਿ ਉਨ੍ਹਾਂ ਦੇ ਮਾਂ ਬਾਪ ਉਹ ਚੀਜ਼ਾਂ ਲੈ ਕੇ ਦੇਣ ਵਿਚ ਅਸਮਰਥ ਹੁੰਦੇ ਹਨ। ਤੇ ਉਹ ਬੱਚੇ ਆਪਣੇ ਫੈਸ਼ਨ ਲਈ ਪੈਸੇ ਕਮਾਉਣ ਲਈ ਗਲਤ ਰਸਤੇ ਤੇ ਤੁਰ ਪੈਂਦੇ ਹਨ ਅਤੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ।

ਤੁਸੀਂ ਜਿਦਾ ਚਾਹੋ ਉੱਦਾਂ ਫੈਸ਼ਨ ਕਰ ਸਕਦੇ ਹੋ ਕਿਉਂਕਿ ਇਹ ਆਪਣਾ ਅਧਿਕਾਰ ਹੈ। ਪਰ ਕਦੇ ਵੀ ਫੈਸ਼ਨ ਦੇ ਲਈ ਗਲਤ ਰਸਤੇ ਤੇ ਨਾ ਜਾਉ। ਜਿਸ ਨਾਲ ਸਮਾਜ ਵਿਚ ਗਲਤ ਪ੍ਰਭਾਵ ਪਵੇ।
ਕਿਸੇ ਸਿਆਣੇ ਨੇ ਇਹ ਸਹੀ ਕਿਹਾ ਹੈ ਕਿ “ਖਾਉ ਮਨ ਭਾਉਂਦਾ ਪਾਉ ਜੱਗ ਭਾਉਂਦਾ” ਇਸ ਲਈ ਸਾਡਾ ਪਹਿਰਾਵਾ ਉਸੇ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਦੇ ਸਮਾਜ ਵਿਚ ਅਸੀਂ ਰਹਿ ਰਹੇ ਹਾਂ।
ਫੈਸ਼ਨ ਕਰਨਾ ਚੰਗੀ ਗੱਲ ਹੈ ਪਰ ਜੋ ਫੈਸ਼ਨ ਸਾਡਾ ਭਵਿੱਖ ਅਤੇ ਸਮਾਜ ਨੂੰ ਗਲਤ ਰਸਤੇ ਲੈ ਕੇ ਜਾਵੇ ਉਹ ਸਾਨੂੰ ਤਿਆਗ ਦੇਣਾ ਚਾਹੀਦਾ ਹੈ।

ਪਰਵਿੰਦਰ ਸਿੰਘ

9915306225